ਸਾਇਨੋਸਾਇਟਿਸ ਹੋਣ 'ਤੇ ਸਿਰ 'ਚ ਭਾਰਾਪਨ, ਜਕੜਨ, ਨਾ ਸਹਿਆ ਜਾਣ ਵਾਲਾ ਦਰਦ, ਵਾਰ-ਵਾਰ ਛਿੱਕਾਂ ਆਉਣਾ, ਨੱਕ ਵਗਣਾ, ਕਦੇ-ਕਦੇ ਬੁਖਾਰ ਹੋਣਾ, ਅੱਖਾਂ 'ਚੋਂ ਪਾਣੀ ਆਉਣਾ, ਅੱਖਾਂ ਲਾਲ ਹੋਣੀਆਂ, ਭੁੱਖ ਘੱਟ ਲੱਗਣੀ, ਪੂਰੇ ਸਰੀਰ 'ਚ ਦਰਦ ਅਤੇ ਦੁਰਗੰਧ ਵਾਲੀ ਕੱਫ ਦਾ ਰਿਸਾਅ ਹੁੰਦਾ ਹੈ। ਸਾਈਨਸ ਦੀ ਇਨਫੈਕਸ਼ਨ ਕਈ ਮਹੀਨਿਆਂ ਤੱਕ ਪਤਾ ਨਹੀਂ ਲੱਗਦੀ। ਕਈ ਵਾਰ ਰਿਸਾਅ ਰੁਕ ਜਾਂਦਾ ਹੈ ਪਰ ਨੱਕ ਵਗਦਾ ਰਹਿੰਦਾ ਹੈ।
ਕਾਰਨ
ਠੰਡ ਲੱਗਣ, ਕੁਝ ਖਾਸ ਕਿਸਮ ਦੇ ਵਾਇਰਸ ਜਾਂ ਰੋਗਾਣੂਆਂ ਕਾਰਨ ਨੱਕ ਦੀਆਂ ਨਾਸਾਂ ਅਤੇ ਏਰਕਨੋਇਡ ਜਾਂ ਰੋਗਾਣੂਆਂ ਕਾਰਨ ਨੱਕ 'ਚ ਸੋਜ ਹੋ ਜਾਂਦੀ ਹੈ। ਸਰੀਰ 'ਚ ਕੋਈ ਵਿਕਾਰ ਲੋੜ ਤੋਂ ਵਧੇਰੇ ਹੋਣ ਕਾਰਨ ਚਿਹਰੇ ਦੇ ਕੋਟਰਾਂ (ਸਾਇਨਸ) 'ਚ ਜਮ੍ਹਾ ਹੋ ਕੇ ਨੱਕ ਰਸਤੇ ਨਿਕਲਣ ਲੱਗਦਾ ਹੈ, ਇਸ ਸਥਿਤੀ ਨੂੰ ਸਾਇਨੋਸਾਇਟਿਸ ਕਹਿੰਦੇ ਹਨ। ਨੱਕ ਦੀ ਸੱਟ, ਇਨਫਲੂਏਂਜਾ, ਦੰਦ ਨਿਕਲਣ ਜਾਂ ਦੰਦਾਂ ਦੇ ਰੋਗ ਕਾਰਨ ਵੀ ਸਾਇਨੋਸਾਇਟਿਸ ਹੋ ਸਕਦਾ ਹੈ। ਧੂੜ, ਧੂੰਆਂ ਅਤੇ ਹੋਰ ਉਤੇਜਕ ਰਸਾਇਣ, ਤੇਜ਼ ਧੁੱਪ ਜਾਂ ਕੜਾਕੇ ਦੀ ਸਰਦੀ, ਬਰਸਾਤ 'ਚ ਭਿੱਜਣ ਅਤੇ ਰਾਤ ਨੂੰ ਜਾਗਣ ਆਦਿ ਨਾਲ ਵੀ ਸਾਈਨਸ 'ਚ ਇਨਫੈਕਸ਼ਨ ਹੋ ਸਕਦੀ ਹੈ।
ਯੋਗ ਕਿਰਿਆ
ਪ੍ਰਾਣਾਯਾਮ- ਓਮ ਪ੍ਰਾਣਾਯਾਮਸ, ਨਾੜੀ ਸ਼ੋਧਣ, ਸੂਰਯਭੇਦੀ ਭ੍ਰਾਮਰੀ ਪ੍ਰਾਣਾਯਾਮ।
ਆਸਨ- ਉਦਰ ਸ਼ਕਤੀ ਵਿਕਾਸਕ ਕਿਰਿਆ, ਅਰਧਮਤਸੇਯੰਦਰ ਆਸਨ, ਵਜਰ ਆਸਨ, ਯੋਗ ਮੁਦਰਾ, ਉਤਾਨ ਪਾਦ ਆਸਨ, ਭੁਜੰਗ ਆਸਨ, ਸ਼ਲਬ ਆਸਨ, ਧਨੁਰ ਆਸਨ, ਸਰਵਾਂਗ ਆਸਨ, ਹਲ਼ ਆਸਨ, ਮਤਸਯ ਆਸਨ, ਸ਼ਵ ਆਸਨ ਅਤੇ ਧਿਆਨ।
ਜਲਨੇਤੀ, ਰਬਰ ਨੇਤੀ ਅਤੇ ਧ੍ਰਿਤ ਨੇਤੀ। ਤੇਜ਼ ਸਥਿਤੀ 'ਚ ਨੇਤੀ ਨਾ ਕਰੋ। ਨੇਤੀ ਕਿਰਿਆ ਤੋਂ ਬਾਅਦ ਕਪਾਲਭਾਤੀ ਜ਼ਰੂਰ ਕਰੋ। ਰੋਜ਼ਾਨਾ ਸਵੇਰੇ 15 ਤੋਂ 30 ਮਿੰਟਾਂ ਦੀ ਸੈਰ ਜ਼ਰੂਰ ਕਰੋ, ਇਸ ਨਾਲ ਰੋਗ ਪ੍ਰਤੀਰੋਧਕ ਸਮਰੱਥਾ 'ਚ ਵਾਧਾ ਹੁੰਦਾ ਹੈ।
ਭੋਜਨ
ਸਵੇਰੇ ਤੁਲਸੀ ਦੇ ਕੁਝ ਪੱਤੇ, 11 ਦਾਣੇ ਕਾਲੀ ਮਿਰਚ, 20 ਗ੍ਰਾਮ ਮਿਸ਼ਰੀ, 2 ਗ੍ਰਾਮ ਅਦਰਕ ਲੈ ਕੇ ਇਕ ਗਲਾਸ ਪਾਣੀ 'ਚ ਉਬਾਲੋ। ਜਦੋਂ ਪਾਣੀ ਰਿੱਝ ਕੇ ਅੱਧਾ ਰਹਿ ਜਾਏ ਤਾਂ ਗਰਮ-ਗਰਮ ਪੀ ਲਓ। ਇਸ ਤੋਂ ਡੇਢ ਘੰਟੇ ਬਾਅਦ ਨਹਾ ਕੇ ਅਰਾਮ ਕਰੋ। 5 ਦਿਨ ਤੱਕ ਇੰਝ ਲਗਾਤਾਰ ਕਰੋ।
ਖਾਣੇ 'ਚ ਚੋਕਰ ਵਾਲੇ ਮੋਟੇ ਆਟੇ ਦੀ ਰੋਟੀ, ਦਲੀਆ, ਖਿਚੜੀ, ਸਲਾਦ, ਸੂਪ, ਮੌਸਮੀ ਫਲ ਖਾਓ। ਸਾਇਨੋਸਾਇਟਿਸ ਦੇ ਸ਼ੁਰੂਆਤੀ ਦੌਰ 'ਚ ਇਕ ਤੋਂ ਤਿੰਨ ਦਿਨਾਂ ਤੱਕ ਰਸ ਭਰਪੂਰ ਪਦਾਰਥ ਪੀ ਕੇ ਹੌਲੀ-ਹੌਲੀ ਭੋਜਨ ਤੱਕ ਆਉਣ ਨਾਲ ਇਸ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕਦਾ ਹੈ।
—ਡਾ. ਨੰਦ ਕੁਮਾਰ ਝਾਅ
92 ਸਾਲ ਪਹਿਲਾਂ ਅੱਜ ਦੇ ਦਿਨ ਹੋਈ ਸੀ ਮਰੀਜ਼ ਨੂੰ ਬਿਨਾਂ ਬੇਹੋਸ਼ ਕੀਤੇ ਬ੍ਰੇਨ ਸਰਜਰੀ
NEXT STORY