* ਜੋ ਲੋਕ ਸੇਵਾ ਭਾਵ ਰਖਦੇ ਹਨ ਅਤੇ ਸੁਆਰਥ ਨੂੰ ਜੀਵਨ ਦਾ ਟੀਚਾ ਨਹੀਂ ਬਣਾਉਂਦੇ, ਉਨ੍ਹਾਂ ਦੇ ਪਰਿਵਾਰ ਨੂੰ ਰੁਕਾਵਟ ਦੇਣ ਵਾਲਿਆਂ ਦੀ ਕਮੀ ਨਹੀਂ ਰਹਿੰਦੀ।
* ਮੁਕਾਬਲਾ ਹੀ ਜੀਵਨ ਹੈ। ਉਸ 'ਚ ਪਿੱਛੇ ਰਹਿਣਾ ਜੀਵਨ ਦੀ ਤਰੱਕੀ ਨੂੰ ਰੋਕਣਾ ਹੈ।
* ਜਦੋਂ ਮਨੁੱਖ ਦਾ ਯੁੱਧ ਆਪਣੇ ਨਾਲ ਸ਼ੁਰੂ ਹੁੰਦਾ ਹੈ ਤਾਂ ਉਸ ਦਾ ਕੁਝ ਮੁੱਲ ਹੁੰਦਾ ਹੈ।
* ਸ਼ੋਹਰਤ ਅਹੁਦੇ ਵਿਚ ਨਹੀਂ ਸਗੋਂ ਇਸ ਚੇਤਨਾ ਵਿਚ ਹੈ ਕਿ ਅਸੀਂ ਉਸ ਦੇ ਯੋਗ ਹਾਂ।
* ਧੰਨਵਾਦ ਇਕ ਫਰਜ਼ ਹੈ ਜਿਸ ਨੂੰ ਮੋੜਨਾ ਚਾਹੀਦਾ ਹੈ ਪਰ ਇਸ ਨੂੰ ਪਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।
* ਪ੍ਰੇਮ ਇਕ ਬੀਜ ਹੈ ਜੋ ਇਕ ਵਾਰ ਜੰਮ ਕੇ ਫਿਰ ਮੁਸ਼ਕਿਲ ਨਾਲ ਹੀ ਉੱਖੜਦਾ ਹੈ।
* ਬਿਨਾਂ ਸੋਚੇ ਕੰਮ ਨੂੰ ਸ਼ੁਰੂ ਨਾ ਕਰਨਾ ਬੁੱਧੀ ਦਾ ਪਹਿਲਾਂ ਲੱਛਣ ਹੈ ਅਤੇ ਸ਼ੁਰੂ ਕੀਤੇ ਕੰਮ ਨੂੰ ਪੂਰਾ ਕਰਨਾ ਦੂਜਾ।
* ਸ਼ਬਦ ਅਜਿਹੀ ਸ਼ਕਤੀਸ਼ਾਲੀ ਦਵਾਈ ਹੈ ਜਿਸ ਦਾ ਇਸਤੇਮਾਲ ਸਮਝਦਾਰ ਇਨਸਾਨ ਤਰੀਕੇ ਨਾਲ ਕਰਦਾ ਹੈ।
* ਜਿਨ੍ਹਾਂ ਲੋਕਾਂ ਨਾਲ ਸੁੰਦਰ ਵਿਚਾਰ ਹੁੰਦੇ ਹਨ ਉਹ ਕਦੀ ਵੀ ਇਕੱਲੇ ਨਹੀਂ ਹੁੰਦੇ।
* ਵਿਸ਼ਵਾਸ ਹੀ ਸਾਨੂੰ ਰਸਤਾ ਦਿਖਾਉਂਦਾ ਹੈ ਜੋ ਮੰਜ਼ਿਲ ਤੱਕ ਪਹੁੰਚਾਉਂਦਾ ਹੈ।
ਰੱਖੋ ਸੰਭਾਲ ਕੇ 5 ਦਾਣੇ ਕਣਕ ਦੇ
NEXT STORY