ਮੁੰਬਈ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਨੇ ਮੁੰਬਈ ਦੇ ਲਾਈਟ ਬਾਕਸ ਥਿਏਟਰ 'ਚ ਬੀਤੇ ਦਿਨ ਆਉਣ ਵਾਲੀ ਫਿਲਮ 'ਮਾਗਰਿਟਾ ਵਿਦ ਅ ਸਟ੍ਰਾ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ। ਇਸ ਮੌਕੇ 'ਤੇ ਫਿਲਮ ਦੀ ਲੀਡ ਅਭਿਨੇਤਰੀ ਕਲਕੀ ਕੋਚਲਿਨ ਅਤੇ ਸ਼ਰਧਾ ਕਪੂਰ ਦੇ ਨਾਲ ਕਈ ਸਿਤਾਰੇ ਦਿਖਾਈ ਦਿੱਤੇ। ਸਕ੍ਰੀਨਿੰਗ 'ਤੇ ਕਲਕੀ ਦੇ ਐਕਸ ਪਤੀ ਅਤੇ ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਵੀ ਪਹੁੰਚੇ ਸਨ। ਈਵੈਂਟ 'ਚ ਜਾਵੇਦ ਅਖਤਰ, ਸ਼ਬਾਨਾ ਆਜ਼ਮੀ, ਰਾਜਕੁਮਾਰ ਹਿਰਾਨੀ, ਤਨਵੀ ਆਜ਼ਮੀ, ਰਾਕੇਸ਼ ਓਮ ਪ੍ਰਕਾਸ਼ ਮੇਹਰਾ, ਸੋਨਾਲੀ ਬੌਸ ਵੀ ਫੋਟੋਗ੍ਰਾਫਰਸ ਵਲੋਂ ਕੈਪਚਰ ਕੀਤੇ ਗਏ। ਤੁਹਾਨੂੰ ਦੱਸ ਦਈਏ ਸੋਨਾਲੀ ਬੌਸ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਅਭਿਨੇਤਰੀ ਰੇਵਤੀ ਵੀ ਮੁੱਖ ਭੂਮਿਕਾ 'ਚ ਹੈ। ਇਹ ਫਿਲਮ 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਸ਼ੁੱਕਰਵਾਰ ਨੂੰ ਇਕੋ ਛੱਤ ਹੇਠਾਂ ਹੋਣਗੇ ਮੋਦੀ ਤੇ ਮੱਲਿਕਾ (ਦੇਖੋ ਤਸਵੀਰਾਂ)
NEXT STORY