ਮੁੰਬਈ- ਮੱਲਿਕਾ ਸ਼ੇਰਾਵਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕੋ ਛੱਤ ਹੇਠਾਂ ਹੋਣਗੇ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋਇਆ। ਅਸਲ 'ਚ ਮੱਲਿਕਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਨਾ ਹੈ ਤੇ ਇਸ ਦੇ ਸੱਦੇ ਦਾ ਢਿੰਡੋਰਾ ਉਹ ਟਵਿਟਰ 'ਤੇ ਅੱਜ ਸਵੇਰ ਤੋਂ ਪਿੱਟ ਰਹੀ ਹੈ। ਇਹ ਖੁਸ਼ੀ ਉਸ ਨੇ ਵੀਰਵਾਰ ਨੂੰ ਸਵੇਰੇ ਟਵਿਟਰ 'ਤੇ ਜ਼ਾਹਿਰ ਕੀਤੀ। ਉਸ ਨੇ ਕਿਹਾ ਕਿ ਉਹ ਇਸ ਸੱਦੇ ਤੋਂ ਬਹੁਤ ਖੁਸ਼ ਹੈ।
ਸਾਡੇ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਸੁਣਨ ਲਈ ਉਹ ਬੇਤਾਬ ਹੈ। ਪ੍ਰਚਾਰ ਦੀ ਦੀਵਾਨੀ ਮੱਲਿਕਾ ਨੂੰ ਚਰਚਾ 'ਚ ਬਣੇ ਰਹਿਣ ਦੀ ਇਕ ਹੋਰ ਵਜ੍ਹਾ ਮਿਲ ਗਈ ਹੈ। ਇਸ ਦੀ ਇਕ ਤਸਵੀਰ ਵੀ ਮੱਲਿਕਾ ਨੇ ਟਵਿਟਰ 'ਤੇ ਸਾਂਝੀ ਕੀਤੀ ਹੈ। ਇਸ ਦੇ ਮੁਤਾਬਕ ਸ਼ੁੱਕਰਵਾਰ ਦੀ ਦੁਪਹਿਰ ਨਰਿੰਦਰ ਮੋਦੀ ਯੂਨੇਸਕੋ ਹਾਊਸ 'ਚ ਆਪਣਾ ਭਾਸ਼ਣ ਦੇਣਗੇ।
ਲਓ ਜੀ! ਆਲੀਆ ਨੂੰ ਵੀ ਪਿੱਛੇ ਛੱਡ ਗਈ ਸੈਫ ਅਲੀ ਦੀ ਭੈਣ (ਦੇਖੋ ਤਸਵੀਰਾਂ)
NEXT STORY