ਮੁੰਬਈ- ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਨੂੰ ਅੱਜ ਵੀ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਫਿੱਟ ਅਭਿਨੇਤਰੀ ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਦਿਵਸ 'ਤੇ ਮਾਧੁਰੀ ਨੇ ਆਪਣੇ ਫੈਨਜ਼ ਨੂੰ ਫਿੱਟ ਰਹਿਣ ਦੀ ਸਲਾਹ ਦਿੱਤੀ ਹੈ। ਮਾਧੁਰੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਆਪਣੇ ਫੈਨਜ਼ ਨੂੰ ਵਿਸ਼ਵ ਸਿਹਤ ਦਿਵਸ ਦੀ ਵਧਾਈ ਦਿੱਤੀ ਤੇ ਸਾਰਿਆਂ ਨੂੰ ਫਿੱਟ ਰਹਿਣ ਲਈ ਵੀ ਕਿਹਾ।
ਮਾਧੁਰੀ ਦੀ ਸੁੰਦਰਤਾ ਦਾ ਤਾਂ ਹਰ ਕੋਈ ਦੀਵਾਨਾ ਹੈ। ਉਸ ਨੇ ਆਪਣੀ ਖੂਬਸੂਰਤੀ ਦਾ ਰਾਜ਼ ਵੀ ਖੋਲ੍ਹਿਆ। ਮਾਧੁਰੀ ਕਹਿੰਦੀ ਹੈ ਕਿ ਅਭਿਨੈ ਤੇ ਡਾਂਸ ਉਸ ਨੂੰ ਕਾਫੀ ਬਿੱਜ਼ੀ ਰੱਖਦੇ ਹਨ ਤੇ ਉਸ ਦੇ ਸਰੀਰ ਤੇ ਮਨ ਨੂੰ ਵੀ ਕੇਂਦਤਿ ਰੱਖਦੇ ਹਨ। ਤੁਸੀਂ ਆਪਣੇ ਸਰੀਰ ਨੂੰ ਕਿਵੇਂ ਸੁਡੌਲ ਰੱਖਦੇ ਹੋ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ।
ਬਾਲੀਵੁੱਡ ਅਭਿਨੇਤਾ ਆਮਿਰ ਨੇ ਰੱਖੀ 'ਮਾਗਰਿਟਾ' ਦੀ ਖਾਸ ਸਕ੍ਰੀਨਿੰਗ (ਦੇਖੋ ਤਸਵੀਰਾਂ)
NEXT STORY