ਮੁੰਬਈ- ਜੋਯਾ ਅਖਤਰ ਦੀ ਮਲਟੀਸਟਾਰਰ ਫਿਲਮ 'ਦਿਲ ਧੜਕਨੇ ਦੋ' 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਕੰਮ ਕਰਨ ਵਾਲੇ ਸਾਰੇ ਸੈਲੇਬਸ ਦਾ ਇਕ ਤੋਂ ਬਾਅਦ ਇਕ ਦੀ ਫਰਸਟ ਲੁੱਕ ਸਾਹਮਣੇ ਆ ਰਹੀ ਹੈ। ਪਹਿਲਾਂ ਅਨਿਲ ਕਪੂਰ ਦੀ ਸਟਾਈਲਿਸ਼ ਲੁੱਕ ਸਾਹਮਣੇ ਆਈ, ਫਿਰ ਰਣਵੀਰ ਸਿੰਘ ਦਾ ਕੂਲ ਅੰਦਾਜ਼ ਨਜ਼ਰ ਆਇਆ ਅਤੇ ਹੁਣ ਪ੍ਰਿਯੰਕਾ ਚੋਪੜਾ ਦੀ ਫਰਸਟ ਲੁੱਕ ਜਾਰੀ ਕਰ ਦਿੱਤੀ ਗਈ ਹੈ। ਇਸ 'ਚ ਪ੍ਰਿਯੰਕਾ ਕਮਾਲ ਦੀ ਦਿਖ ਰਹੀ ਹੈ। ਚਾਹੇ ਉਸ ਦਾ ਐਟੀਟਿਊਡ ਹੋਵੇ, ਸਟਾਈਲ ਹੋਵੇ ਜਾਂ ਪੋਜ਼ ਹੋਵੇ ਸਭ ਕੁਝ ਹੈਰਾਨ ਕਰਨ ਵਾਲਾ ਹੈ। ਇਸ ਫਿਲਮ 'ਚ ਪ੍ਰਿਯੰਕਾ ਨੇ ਆਇਸ਼ਾ ਮਹਿਰਾ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਪੰਜਾਬੀ ਪਰਿਵਾਰ ਤੋਂ ਹੈ ਅਤੇ ਆਪਣੇ ਪਤੀ ਦੇ ਨਾਲ ਉਸ ਦੇ ਚੰਗੇ ਸੰਬੰਧ ਨਹੀਂ ਹਨ।
ਧਕ-ਧਕ ਗਰਲ ਮਾਧੁਰੀ ਨੇ ਖੋਲ੍ਹਿਆ ਆਪਣੀ ਖੂਬਸੂਰਤੀ ਦਾ ਰਾਜ਼ (ਦੇਖੋ ਤਸਵੀਰਾਂ)
NEXT STORY