ਗਿੱਦੜਬਾਹਾ- ਕਹਿੰਦੇ ਨੇ ਘਰ ਨੂੰ ਸ਼ਿੰਗਾਰਣ ਅਤੇ ਆਪਸੀ ਪਿਆਰ ਨਾਲ ਜੋੜ ਕੇ ਰੱਖਣ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ, ਜੋ ਕਿ ਬਹੁਤ ਹੀ ਸੁਜਦੇ ਢੰਗ ਨਾਲ ਹਰ ਕੰਮ ਨੂੰ ਬਹੁਤ ਮਿਹਨਤ ਨਾਲ ਕਰਦੀ ਹੈ। ਪਿੰਡਾਂ ਵਿਚ ਰਹਿਣ ਵਾਲੀਆਂ ਔਰਤਾਂ ਖੁਦ ਨੂੰ ਕਿਸੇ ਤੋਂ ਘੱਟ ਨਹੀਂ ਮੰਨਦੀਆਂ। ਹਰ ਕੰਮ ਵਿਚ ਉਹ ਦਿਲਚਸਪੀ ਲੈਂਦੀਆਂ ਹਨ। ਭਾਵੇਂ ਉਹ ਚੂਲਾ ਚੌਕਾ ਹੋਵੇ ਜਾਂ ਫਿਰ ਕੋਈ ਵੀ ਕੰਮ। ਹਰ ਕੰਮ ਲਈ ਜਨੂੰਨ ਅਤੇ ਇਸ ਕੰਮ ਲਈ ਉਹ ਉਮਰ ਨਹੀਂ ਦੇਖਦੀਆਂ।
ਕੁਝ ਇਸ ਤਰ੍ਹਾਂ ਦਾ ਉਦਾਹਰਣ ਹਨ ਇਹ 100 ਸਾਲ ਤੋਂ ਉੱਪਰ ਦੀਆਂ ਬਜ਼ੁਰਗ ਬੀਬੀਆਂ, ਜੋ ਕਿ ਮੰਜੇ ਬੁਣ ਕੇ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਇਨ੍ਹਾਂ ਬਜ਼ੁਰਗ ਬੀਬੀਆਂ 'ਚ ਪੰਜਾਬ ਕੌਰ, ਜਿਸ ਦੀ ਉਮਰ 105 ਸਾਲ ਹੈ ਅਤੇ ਤੇਜ਼ ਕੌਰ ਜੋ ਕਿ 102 ਸਾਲ ਦੀ, ਇਹ ਬੀਬੀਆਂ ਬਹੁਤ ਹੀ ਸੋਹਣੇ ਡਿਜ਼ਾਈਨਾਂ 'ਚ ਮੰਜੇ ਬੁਣਦੀਆਂ ਹਨ ਅਤੇ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਮੰਨਦੀਆਂ।
ਇਨ੍ਹਾਂ ਬੀਬੀਆਂ ਨੇ ਦੱਸਿਆ ਕਿ ਉਹ ਆਪਸ ਵਿਚ ਪੱਕੀਆਂ ਸਹੇਲੀਆਂ ਹਨ ਅਤੇ ਮੰਜੇ ਬੁਣਨ ਦੇ ਨਾਲ-ਨਾਲ ਚਾਦਰਾਂ ਦੀ ਕੜਾਈ ਦਾ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਹਨ। ਬੀਬੀਆਂ ਦਾ ਕਹਿਣਾ ਹੈ ਕਿ ਸਾਡੀ ਉਮਰ ਚਾਹੇ ਬਹੁਤ ਹੋ ਗਈ ਹੈ ਪਰ ਅਸੀਂ ਮੰਜਿਆਂ ਨੂੰ ਚੰਗੀ ਤਰ੍ਹਾਂ ਬੁਣ ਲੈਂਦੀਆਂ ਹਾਂ। ਇਸ ਉਮਰ ਵਿਚ ਕੰਮ ਕਰਨ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਵਲੋਂ 250 ਰੁਪਏ ਬੁਢਾਪਾ ਪੈਨਸ਼ਨ ਮਿਲਦੀ ਹੈ, ਜੋ ਕਿ ਬਹੁਤ ਘੱਟ ਹੈ। ਇਸ ਨਾਲ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਇਸ ਕਾਰਨ ਸਾਨੂੰ ਮੰਜੇ ਬੁਣ ਕੇ ਗੁਜ਼ਾਰਾ ਕਰਨਾ ਪੈਂਦਾ ਹੈ, ਜਿਸ ਨੂੰ ਅਸੀਂ ਆਪਣਾ ਕਾਰੋਬਾਰ ਬਣਾ ਲਿਆ।
...ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ 'ਤੇ ਲਿਖਣਗੇ ਕਿਤਾਬ
NEXT STORY