ਨਾਭਾ(ਜੈਨ)-ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨਾਲ ਇਥੇ ਹਲਕਾ ਵਿਧਾਇਕ ਧਰਮਸੌਤ ਦੀ ਅਗਵਾਈ ਹੇਠ ਮੁਲਾਕਾਤ ਕਰਨੀ ਪੰਜ ਇੰਕਾ ਵਰਕਰਾਂ ਨੂੰ ਮਹਿੰਗੀ ਪਈ। ਕੈਪਟਨ ਧੂਰੀ ਜਾਂਦੇ ਹੋਏ ਰੋਜ਼ਾਨਾ ਇਥੇ ਰੁਕ ਕੇ ਤਿੰਨ ਮਿੰਟ ਲਈ ਵਰਕਰਾਂ ਨੂੰ ਮਿਲਦੇ ਰਹੇ, ਜਿਸ ਕਾਰਨ ਭੀੜ ਵਧ ਹੋਣ ਕਾਰਨ ਧੱਕਾ ਪੈਂਦਾ ਸੀ। ਸੀਨੀਅਰ ਇੰਕਾ ਕੌਂਸਲਰ ਤੇ ਜ਼ਿਲਾ ਕਾਂਗਰਸ ਦਿਹਾਤੀ ਜਨਰਲ ਸੈਕਟਰੀ ਅਮਰਦੀਪ ਸਿੰਘ ਖੰਨਾ ਦਾ ਕੈਪਟਨ ਨਾਲ ਭੇਟ ਦੌਰਾਨ ਕਿਸੇ ਨੇ ਪਰਸ ਕੱਢ ਲਿਆ ਜਿਸ ਵਿਚ 24 ਹਜ਼ਾਰ 800 ਰੁਪਏ ਨਕਦੀ, ਤਿੰਨ ਬੈਂਕਾਂ ਦੇ ਏ. ਟੀ. ਐੱਮ. ਕਾਰਡ, ਆਈ. ਕਾਰਡ ਤੇ ਮਹਾਰਾਣੀ ਕਲੱਬ ਦਾ ਪਛਾਣ ਪੱਤਰ ਆਦਿ ਸੀ।
ਇੰਝ ਹੀ ਪੀ. ਆਰ. ਟੀ. ਸੀ. ਦੇ ਸਾਬਕਾ ਡਾਇਰੈਕਟਰ ਜਗਤਾਰ ਸਿੰਘ ਸਾਧੋਹੇੜੀ ਦਾ ਪਰਸ ਚੋਰੀ ਕਰ ਲਿਆ ਗਿਆ, ਜਿਸ ਵਿਚ 3500 ਰੁਪਏ ਸਨ ਅਤੇ ਤਿੰਨ ਹੋਰ ਇੰਕਾ ਵਰਕਰਾਂ ਦੀਆਂ ਜੇਬਾਂ ਕੱਟ ਲਈਆਂ ਗਈਆਂ। ਮਜ਼ੇ ਦੀ ਗੱਲ ਹੈ ਕਿ ਵਰਕਰਾਂ ਦੀਆਂ ਜੇਬਾਂ ਕੱਟਣ ਨਾਲ ਇਕ ਪਾਸੇ ਮਾਲੀ ਨੁਕਸਾਨ ਹੋਇਆ ਦੂਜੇ ਪਾਸੇ ਸਾਥੀ ਟਿੱਚਰਾਂ ਕਰਦੇ ਰਹੇ ਕਿ ਹੋਰ ਮਿਲੋ ਕੈਪਟਨ ਸਾਹਿਬ ਨੂੰ।
ਬਾਦਲਾਂ ਦੇ ਨਿੱਜੀ ਸੁਆਰਥਾਂ ਕਰਕੇ ਪੰਜਾਬ ਦੇ ਮਾਸੂਮ ਲੋਕਾਂ ਨੂੰ ਜਾਨਾਂ ਗੁਆਉਣੀਆਂ ਪਈਆਂ
NEXT STORY