ਤੇਹਰਾਨ— ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਯਮਨ ਦੇ ਹਾਊਤੀ ਵਿਦਰੋਹੀਆਂ ਖਿਲਾਫ ਆਪਣੇ ਫੌਜੀ ਮਿਸ਼ਨ ਨੂੰ ਅੰਜ਼ਾਮ ਦੇਣ ਲਈ ਸਾਊਦੀ ਅਰਬ ਨੇ ਭਾਰੀ ਗਿਣਤੀ 'ਚ ਅਲਕਾਇਦਾ ਅੱਤਵਾਦੀਆਂ ਨੂੰ ਆਪਣੀਆਂ ਜੇਲਾਂ 'ਚੋਂ ਰਿਹਾਅ ਕੀਤਾ ਹੈ। ਏਜੰਸੀ ਦੀ ਰਿਪੋਰਟ ਮੁਤਾਬਕ, ਅੱਤਵਾਦੀਆਂ ਨੂੰ ਯਮਨ ਸਰਹੱਦ 'ਤੇ ਸਥਿਤ ਹਜਰ ਅਲ-ਮੌਤ ਸੂਬੇ 'ਚ ਉਥੋਂ ਦੀ ਆਰਮੀ ਨਾਲ ਲੜਨ ਲਈ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਨੂੰ ਯਮਨ ਭੇਜਣ ਦਾ ਮਾਮਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਅਤੇ ਅਰਬ ਦੇਸ਼ਾਂ ਦੇ ਫੌਜੀਆਂ ਨੇ ਸਾਊਦੀ ਅਰਬ ਸਰਕਾਰ ਨੂੰ ਯਮਨ ਖਿਲਾਫ ਜੰਗ 'ਚ ਵੱਡੀ ਹਾਰ ਮਿਲਣ ਦੀ ਚੇਤਾਵਨੀ ਦਿੱਤੀ ਸੀ।
ਫਾਰਸ ਏਜੰਸੀ ਨੇ ਅਲੀ ਇਸਮਾਈਲ ਅਲ ਕਤਬੀ ਦੇ ਹਵਾਲੇ ਤੋਂ ਲਿਖਿਆ ਹੈ ਕਿ ਸਊਦ ਸ਼ਾਸਨ ਨੇ ਸਾਊਦੀ ਅਤੇ ਯਮਨ ਦੀਆਂ ਜੇਲਾਂ 'ਚ ਬੰਦ ਅਲਕਾਇਦਾ ਕੈਦੀਆਂ ਨੂੰ ਹਜਰ ਅਲ-ਮੌਤ ਸੂਬੇ 'ਚ ਭੇਜਿਆ ਹੈ ਤਾਂ ਜੋ ਉਹ ਉਥੇ ਯਮਨੀ ਫੌਜ ਅਤੇ ਲੜਾਕਿਆਂ ਨਾਲ ਮੋਰਚਾ ਲੈ ਸਕਣ। ਮੰਗਲਵਾਰ ਨੂੰ ਮੀਡੀਆ 'ਚ ਆਈਆਂ ਖਬਰਾਂ 'ਚ ਕਿਹਾ ਗਿਆ ਸੀ ਕਿ ਸਾਊਦੀ ਨੇ ਸੀਰੀਆਈ ਰਾਜਧਾਨੀ ਦਮਿਸ਼ਕ ਦੇ ਪੂਰਬੀ ਘੌਟਾ ਤੋਂ ਅੱਤਵਾਦੀਆਂ ਦੀ ਆਪਣੀ ਫੌਜ ਦਾ ਇਕ ਹਿੱਸਾ ਸਮੁੰਦਰੀ ਰਸਤੇ ਰਾਹੀਂ ਯਮਨ ਭੇਜਿਆ ਸੀ। ਦੋ ਦਿਨ ਪਹਿਲਾਂ ਹੀ ਇਨ੍ਹਾਂ ਅੱਤਵਾਦੀਆਂ ਨੇ ਅਲ ਮੁਕੱਲਾ ਸ਼ਹਿਰ 'ਤੇ ਹਮਲਾ ਕਰਕੇ ਉਸ 'ਤੇ ਕਬਜਾ ਕਰ ਲਿਆ। ਪਾਰਸ ਨਿਊਜ਼ ਏਜੰਸੀ ਨੇ ਦੂਜੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਲਿਖਿਆ ਹੈ ਕਿ ਮਾਰਚ ਅਖਰੀ 'ਚ ਸਾਊਦੀ ਨੇ ਹਜ਼ਾਰਾਂ ਅੱਤਵਾਦੀਆਂ ਨੂੰ ਵਿਦਰੋਹੀ ਲੜਾਕਿਆਂ ਖਿਲਾਫ ਜੰਗ ਲੜਨ ਲਈ ਯਮਨ ਭੇਜਿਆ ਸੀ।
ਜ਼ਿਕਰਯੋਗ ਹੈ ਕਿ ਸਾਊਦੀ ਦੀ ਨਿਗਰਾਨੀ 'ਚ 10 ਦੇਸ਼ਾਂ ਦੀ ਗਠਜੋੜ ਫੌਜ ਨੇ ਯਮਨ 'ਚ ਵਿਦਰੋਹੀਆਂ ਖਿਲਾਫ 'ਡਿਸੀਸਵਿ ਸਟਾਰਮ' ਮੁਹਿੰਮ ਛੇੜੀ ਹੋਈ ਹੈ। ਬੀਤੇ ਹਫਤਿਆਂ 'ਚ ਸਾਊਦੀ ਨਿਗਰਾਨੀ 'ਚ ਕੀਤੇ ਜਾ ਰਹੇ ਹਵਾਈ ਹਮਲਿਆਂ 'ਚ ਘੱਟੋ-ਘੱਟ 906 ਯਮਨੀ ਨਾਗਰਿਕ ਮਾਰੇ ਗਏ। ਇਨ੍ਹਾਂ 'ਚ ਸੈਂਕੜੇ ਮਹਿਲਾਵਾਂ ਅਤੇ ਬੱਚੇ ਸ਼ਾਮਿਲ ਹਨ। ਹਾਲਾਂਕਿ, ਸਾਊਦੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਹ ਅੰਸਾਰੂੱਲ੍ਹਾ ਲੜਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਪਨਾਮਾ 'ਚ ਕਿਊਬਾ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਕੈਰੀ
NEXT STORY