ਵਾਸ਼ਿੰਗਟਨ— ਦੋਹਾਂ ਅਮਰੀਕੀ ਮਹਾਦੀਪਾਂ ਦੇ ਸ਼ਿਖਰ ਸੰਮੇਲਨ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਕਿਊਬਾ ਦੇ ਆਪਣੇ ਸਮਅਹੁਦਾ ਬਰੁਨੋ ਰੋਡ੍ਰੀਗਜ ਨਾਲ ਮੁਲਾਕਾਤ ਕਰਨਗੇ ਅਤੇ ਇਹ ਦੋਵੇਂ ਦੇਸ਼ਾਂ ਵਿਚਾਲੇ 50 ਸਾਲਾਂ ਤੋਂ ਜ਼ਿਆਦਾ ਸਮੇਂ ਦੇ ਬਾਅਦ ਉੱਚ ਪੱਧਰੀ ਮੁਲਾਕਾਤ ਹੋਵੇਗੀ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਣ ਮੈਰੀ ਹਾਰਫ ਨੇ ਦੱਸਿਆ ਕਿ ਪਨਾਮਾ ਦੇ ਪਨਾਮਾ ਸਿਟੀ 'ਚ ਅੱਜ ਰਾਤ ਕੈਰੀ ਕਿਊਬਾ ਦੇ ਵਿਦੇਸ਼ ਮੰਤਰੀ ਬਰੁਨੋ ਰੋਡਰੀਗਜ ਨਾਲ ਮੁਲਾਕਾਤ ਕਰਨਗੇ, ਜਿਥੇ ਉਹ ਦਵੇਂ ਅਮਰੀਕੀ ਮਹਾਦੀਪਾਂ ਦੇ ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ।
ਫਿਲਹਾਲ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਿਊਬਾ ਦੇ ਆਪਣੇ ਸਮਅਹੁਦਾ ਨਾਲ ਮੁਲਾਕਾਤ ਕਰਨ ਬਾਰੇ ਕੋਈ ਗੱਲ ਨਹੀਂ ਕਹੀ ਗਈ ਹੈ। ਇਸ ਦੌਰਾਨ ਓਬਾਮਾ ਨੇ ਕਿਹਾ ਕਿ ਅੱਤਵਾਦ ਦੀ ਸੂਚੀ 'ਚ ਰਾਜ ਪ੍ਰਯੋਜਕ ਦੇ ਰੂਪ 'ਚ ਕਿਊਬਾ ਨੂੰ ਰੱਖਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਰੱਖਿਆ ਜਾਣਾ ਚਾਹੀਦਾ ਇਸ 'ਤੇ ਵਿਦੇਸ਼ ਮੰਤਰਾਲੇ ਨੇ ਸਮੀਖਿਆ ਪੂਰੀ ਕਰ ਲਈ ਹੈ। ਰਾਸ਼ਟਰਪਤੀ ਨੇ ਪਨਾਮਾ ਸਿਟੀ 'ਚ ਕਿਹਾ ਕਿ ਇਹ ਹੁਣ ਵਾਈਟ ਹਾਊਸ ਨੂੰ ਭੇਜਿਆ ਗਿਆ ਹੈ। ਸਾਡੀ ਏਜੰਸੀ ਦੀ ਟੀਮ ਪੂਰੇ ਤੱਥਾਂ ਦਾ ਅਧਿਐਨ ਕਰੇਗੀ ਅਤੇ ਫਿਰ ਅਨੁਸ਼ੰਸਾ ਤੋਂ ਬਾਅਦ ਉਸ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਹੀ ਵਜ੍ਹਾ ਹੈ ਕਿ ਹੁਣ ਤੱਕ ਇਸ 'ਤੇ ਫੈਸਲਾ ਨਹੀਂ ਲਿਆ ਗਿਆ ਹੈ। ਓਬਾਮਾ ਨੇ ਕਿਹਾ ਕਿ ਅਨੁਸ਼ੰਸਾ ਬਾਰੇ 'ਚ ਉਹ ਓਪਚਾਰਿਕ ਤੌਰ 'ਤੇ ਐਲਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮੈਨੂੰ ਨਹੀਂ ਮਿਲ ਜਾਂਦਾ ਹੈ ਉਦੋਂ ਤੱਕ ਮੈਂ ਇੰਤਜ਼ਾਰ ਕਰਾਂਗਾ।
ਮਿਲੋ ਪਾਕਿਸਤਾਨ ਦੀਆਂ ਉਨ੍ਹਾਂ ਮਾਡਲਸ ਨੂੰ, ਜਿਨ੍ਹਾਂ ਤੋਂ ਹੋ ਤੁਸੀਂ ਹੁਣ ਤੱਕ ਅਣਜਾਨ (ਦੇਖੋ ਤਸਵੀਰਾਂ)
NEXT STORY