ਕਾਹਿਰਾ— ਇਕ ਅਫਰੀਕੀ ਫੁੱਟਬਾਲ ਇਵੈਂਟ ਦੀ ਓਪਨਿੰਗ ਸੈਰੇਮਨੀ ਵਿਚ ਅਸ਼ਲੀਲ ਡਾਂਸ ਹੋਇਆ ਤਾਂ ਮਿਸਰ ਦੇ ਕੁਝ ਅਧਿਕਾਰੀ ਪ੍ਰੋਗਰਾਮ ਵਿਚ ਹੀ ਛੱਡ ਕੇ ਚਲੇ ਗਏ। ਖਬਰਾਂ ਦੇ ਅਨੁਸਾਰ ਕਾਬਿਰਾ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਮਿਸਰ ਦੀ ਮਸ਼ਹੂਰ ਬੈਲੇ ਡਾਂਸਰ ਦੀਨਾ ਤਲਤ ਸੈਯਦ ਮੁਹੰਮਦ ਨੂੰ ਬੁਲਾਇਆ ਗਿਆ। ਤਲਤ ਦੀ ਪਰਫਾਮੈਂਸ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ। ਦੋ ਮਿੰਟਾਂ ਦੀ ਇਸ ਵੀਡੀਓ ਵਿਚ ਬੈਲੇ ਡਾਂਸਰ ਦੀਨਾ ਲੱਕ ਮਟਕਾਉਂਦੀ ਤੇ ਤਰ੍ਹਾਂ-ਤਰ੍ਹਾਂ ਦੇ ਡਾਂਸ ਮੂਵਜ਼ ਕਰਦੀ ਦਿਖਾਈ ਦਿੰਦੀ ਹੈ, ਜੋ ਕਿ ਮਿਸਰ ਦੇ ਅਧਿਕਾਰੀਆਂ ਨੂੰ ਬੇਹੱਦ ਅਸ਼ਲੀਲ ਲੱਗੇ।
ਕੌਮਾਂਤਰੀ ਪੱਧਰ ਦੇ ਇਸ ਇਵੈਂਟ 'ਤੇ ਅਸ਼ਲੀਲ ਪਰਫਾਮੈਂਸ ਦੇਖ ਕੇ ਐਸੋਸੀਏਸ਼ਨ ਦੇ ਅਧਿਕਾਰੀ ਹੈਰਾਨ ਰਹਿ ਗਏ ਅਤੇ ਨਾਰਾਜ਼ ਹੋ ਕੇ ਚਲੇ ਗਏ। ਇਸ ਪ੍ਰੋਗਰਾਮ ਦਾ ਆਯੋਜਨ ਛੇ ਅਪ੍ਰੈਲ ਨੂੰ ਕੀਤਾ ਗਿਆ ਅਤੇ ਫੀਫਾ ਦੇ ਪ੍ਰੈਜ਼ੀਡੈਂਟ ਸੈਪ ਬਲੈਟਰ ਵੀ ਮੌਜੂਦ ਸਨ।
ਯਮਨ ਖਿਲਾਫ ਅਲਕਾਇਦਾ ਦੀ ਮਦਦ ਲੈ ਰਿਹੈ ਸਾਊਦੀ ਅਰਬ (ਦੇਖੋ ਤਸਵੀਰਾਂ)
NEXT STORY