ਮੁੰਬਈ- ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਦਾ ਕਹਿਣਾ ਹੈ ਕਿ ਆਸ਼ਿਕੀ 2 ਫਿਲਮ ਦੀ ਸ਼ੂਟਿੰਗ ਦੌਰਾਨ ਅਭਿਨੇਤਾ ਆਦਿੱਤਿਆ ਰਾਏ ਕਪੂਰ ਤੇ ਉਸ ਵਿਚਾਲੇ ਇਕ ਖਾਸ ਰਿਸ਼ਤਾ ਬਣ ਗਿਆ ਸੀ। ਉਹ ਕਹਿੰਦੀ ਹੈ ਕਿ ਉਹ ਅੱਗੇ ਵੀ ਚੰਗੇ ਦੋਸਤ ਬਣੇ ਰਹਿਣਗੇ। ਆਸ਼ਿਕੀ 2 ਦੀ ਸ਼ੂਟਿੰਗ ਦੌਰਾਨ ਸ਼ਰਧਾ ਤੇ ਆਦਿੱਤਿਆ ਇਕ-ਦੂਜੇ ਦੇ ਨਜ਼ਦੀਕ ਆਏ। ਹਾਲਾਂਕਿ ਉਸ ਨੇ ਇਸ ਰਿਸ਼ਤੇ 'ਚ ਰੋਮਾਂਸ ਦੀ ਗੱਲ ਨਕਾਰ ਦਿੱਤੀ ਤੇ ਹਮੇਸ਼ਾ ਇਹੀ ਕਹਿੰਦੇ ਆਏ ਹਨ ਕਿ ਉਹ ਸਿਰਫ ਚੰਗੇ ਦੋਸਤ ਹਨ।
ਆਦਿੱਤਿਆ ਨਾਲ ਆਪਣੇ ਰਿਸ਼ਤੇ ਸਬੰਧੀ ਪੁੱਛੇ ਜਾਣ 'ਤੇ ਸ਼ਰਧਾ ਨੇ ਕਿਹਾ ਕਿ ਉਸ ਨੇ ਹਮੇਸ਼ਾ ਇਹ ਕਿਹਾ ਹੈ ਤੇ ਇਕ ਵਾਰ ਫਿਰ ਇਹ ਕਹਿ ਰਹੀ ਹੈ ਕਿ ਉਹ ਦੋਵੇਂ ਹਮੇਸ਼ਾ ਚੰਗੇ ਦੋਸਤ ਰਹੇ ਹਨ ਤੇ ਅੱਗੇ ਵੀ ਚੰਗੇ ਦੋਸਤ ਹੀ ਰਹਿਣਗੇ। ਉਨ੍ਹਾਂ ਦੋਵਾਂ ਨੂੰ ਆਸ਼ਿਕੀ 2 ਦੌਰਾਨ ਇਕ ਖਾਸ ਤਜਰਬਾ ਮਿਲਿਆ। ਸਿਰਫ ਉਹ ਦੋਵੇਂ ਹੀ ਨਹੀਂ, ਸਗੋਂ ਮੋਹਿਤ ਸੂਰੀ ਨੂੰ ਵੀ ਖਾਸ ਤਜਰਬਾ ਮਿਲਿਆ ਤੇ ਉਹ ਹਮੇਸ਼ਾ ਉਨ੍ਹਾਂ ਨਾਲ ਰਹਿਣਗੇ।
ਭਾਰਤ ਦੀ ਏਅਰਟੈੱਲ ਗਰਲ ਬਣ ਗਈ ਹਾਲੀਵੁੱਡ ਦੀ ਬੋਲਡ ਅਦਾਕਾਰ (ਦੇਖੋ ਤਸਵੀਰਾਂ)
NEXT STORY