ਮੁੰਬਈ- ਬਾਲੀਵੁੱਡ ਦੀ ਨਵੀਂ ਅਦਾਕਾਰਾ ਮੁਧਰਿਮਾ ਤੁਲੀ ਹਾਲੀਵੁੱਡ ਫਿਲਮ ਸਾਈਨ ਕਰਕੇ ਬਹੁਤ ਉਤਸ਼ਾਹਿਤ ਹੈ। ਮੁਧਰਿਮਾ ਨੇ ਇਸ ਸਾਲ ਰਿਲੀਜ਼ ਹੋਈ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਬੇਬੀ' 'ਚ ਕੰਮ ਕੀਤਾ ਸੀ ਅਤੇ ਹੁਣ ਉਹ ਹਾਲੀਵੁੱਡ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਉਸ ਨੇ ਹਾਲੀਵੁੱਡ ਫਿਲਮ 'ਦਿ ਬਲੈਕ ਪ੍ਰਿੰਸ' ਸਾਈਨ ਕੀਤੀ ਹੈ। ਫਿਲਮ 'ਚ ਮਧੁਰਿਮਾ, ਸ਼ਬਾਨਾ ਦੇ ਯੰਗ ਵਰਜ਼ਨ 'ਚ ਹੈ, ਜਿਸ ਨੂੰ ਨਿਭਾਉਣ ਲਈ ਉਹ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਉਹ ਅਜਿਹਾ ਕਿਰਦਾਰ ਨਿਭਾ ਚੁੱਕੀ ਹੈ ਪਰ ਇਸ ਲਈ ਉਸ ਦੇ ਮਨ 'ਚ ਇਕ ਵੱਖਰਾ ਜਿਹਾ ਉਤਸ਼ਾਹ ਹੈ। ਉਹ ਇਸ ਕਿਰਦਾਰ ਨੂੰ ਵਧੀਆ ਬਣਾਉਣ ਲਈ ਪੂਰੀ ਮਿਹਨਤ ਕਰੇਗੀ। ਇਹ ਕਾਰਨ ਹੈ ਕਿ ਇਸ ਲਈ ਉਸ ਨੇ ਅਜੇ ਤੋਂ ਰਿਸਰਚ ਕੰਮ ਸ਼ੁਰੂ ਕਰ ਦਿੱਤਾ ਹੈ।
Fifi 'ਚ ਦਿਖਿਆ ਅਨੁਸ਼ਕਾ ਤੇ ਰਣਬੀਰ ਦਾ ਨਵਾਂ ਅਵਤਾਰ (ਵੀਡੀਓ)
NEXT STORY