ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਮਿਤੀ 5 ਅਪ੍ਰੈਲ ਨੂੰ ਪਰਥ 'ਚ ਸਰ ਜੇਮਜ਼ ਮੀਚਲ ਪਾਰਕ ਵਿਖੇ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ 'ਚ ਪਰਥ ਸ਼ਹਿਰ ਦੇ ਵੱਖ-ਵੱਖ ਭਾਈਚਾਰਿਆਂ ਵਲੋਂ ਬਹੁਤ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਗਈ। ਪ੍ਰਬੰਧਕਾਂ ਵਲੋਂ ਮੇਲੇ 'ਚ ਆਏ ਹੋਏ ਲੋਕਾਂ ਲਈ ਪੰਜਾਬੀ ਫੂਡ ਸਟਾਲ, ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਸਕਿਓਰਿਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਪਰਥ ਦੇ ਲੋਕਲ ਕਲਾਕਾਰਾਂ ਨੇ ਆਪਣੀ ਗਾਇਕੀ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਮੇਲੇ 'ਚ ਪੰਜਾਬੀ ਗਾਇਕਾਂ ਨੇ ਪੰਡਾਲ 'ਚ ਬੈਠੈ ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਨ੍ਹਾਂ ਸਾਰੇ ਹੀ ਕਲਾਕਾਰਾਂ ਨੇ ਆਪਣੇ ਗੀਤਾਂ ਦੁਆਰਾ ਖੂਬ ਰੌਣਕਾਂ ਲਾਈਆਂ। ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਜਿਮ ਸੇਠ ਵਾਈਸ ਪ੍ਰੈਜ਼ੀਡੈਂਟ ਲਿਬਰਲ ਪਾਰਟੀ ਪਰਥ ਡਵੀਜ਼ਨ, ਮਾਣਯੋਗ ਮਾਈਕਲ ਸੁਥਰਲੈਂਡ ਵੈਸਟਰਨ ਆਸਟ੍ਰੇਲੀਆ ਦੇ ਪਾਰਲੀਮੈਂਟ ਸਪੀਕਰ, ਡਾ. ਮੁਕੇਸ਼ ਜੈਨ ਅਤੇ ਵੈਸਟਰਨ ਆਸਟ੍ਰੇਲੀਆ 'ਚ ਇੰਡੀਅਨ ਸੋਸਾਇਟੀ ਦੇ ਪ੍ਰਧਾਨ ਵਿਸੇਸ਼ ਤੌਰ 'ਤੇ ਪਹੁੰਚੇ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਦਾ ਸਿੱਧਾ ਪਰਸਾਰਣ ਰਾਬਤਾ ਰੇਡਿਉ ਆਸਟ੍ਰੇਲੀਆ ਦਾਆਰਾ ਪੂਰੀ ਦੁਨੀਆਂ 'ਚ ਸੁਣਾਇਆ ਗਿਆ। ਸਟੇਜ ਸੰਚਾਲਨ ਦੀ ਸਮੁੱਚੀ ਕਾਰਵਾਈ ਪਿਆਰਾ ਸਿੰਘ ਪਰਥ ਰਾਬਤਾ ਰੇਡੀਉ ਵਲੋਂ ਨਿਭਾਈ ਗਈ। ਇਹ ਮੇਲੇ ਦੀਆਂ ਰੌਣਕਾਂ ਪਰਥ ਵਾਸੀਆਂ ਦੇ ਦਿਲਾਂ 'ਤੇ ਅਮਿੱਟ ਯਾਦਾ ਛੱਡ ਗਿਆ।
ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਬੰਦੀ ਬਣਾਇਆ
NEXT STORY