ਕਰਾਚੀ— ਪਾਕਿਸਤਾਨ ਦੇ ਜਲ ਸੈਨਿਕਾਂ ਨੇ ਆਪਣੀ ਸਮੁੰਦਰੀ ਸਰਹੱਦ 'ਚ ਨਾਜਾਇਜ਼ ਤੌਰ 'ਤੇ ਮੱਛੀ ਫੜਨ ਦੇ ਦੋਸ਼ 'ਚ 17 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨ ਦੈਨਿਕ 'ਦਿ ਡਾਨ' 'ਚ ਅੱਜ ਛਪੀ ਰਿਪੋਰਟ ਮੁਤਾਬਕ ਪੁਲਸ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਮਛੇਰਿਆਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਤਿੰਨ ਕਿਸ਼ਤੀਆਂ ਜਬਤ ਕਰ ਲਈਆਂ ਗਈਆਂ। ਇਨ੍ਹਾਂ ਤੋਂ ਬਾਅਦ ਬੰਦਰਗਾਹ ਦੀ ਪੁਲਸ ਨੂੰ ਸੌਂਪ ਦਿੱਤਾ ਗਿਆ। ਮਛੇਰਿਆਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ।
ਪੈਰਿਸ 'ਚ ਲੱਗੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ
NEXT STORY