ਮੈਲਬੌਰਨ (ਮਨਦੀਪ ਸਿੰਘ ਸੈਣੀ)-ਗੁਰੂ ਨਾਨਕ ਸਾਹਿਬ ਬਾਰੇ ਵਿਵਾਦਤ ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਲੈ ਕੇ ਆਸਟਰੇਲੀਆ ਵਸਦੇ ਸਿੱਖਾਂ 'ਚ ਵੀ ਰੋਸ ਵੱਧਦਾ ਜਾ ਰਿਹਾ ਹੈ।ਆਸਟਰੇਲੀਆਈ ਸਿੱਖ ਸੰਗਤਾਂ ਦਾ ਕਹਿਣਾ ਹੈ ਇਸ ਫਿਲਮ 'ਚ ਸਿੱਖੀ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀ ਦੇਣ ਅਤੇ ਤਹਿਸ-ਨਹਿਸ ਕਰਨ ਦੇ ਖਤਰਨਾਕ ਬੀਜ਼ ਮੌਜੂਦ ਹਨ, ਇਸ ਲਈ ਇਸ ਫਿਲਮ 'ਤੇ ਰੋਕ ਲੱਗਣੀ ਚਾਹੀਦੀ ਹੈ। ਸਿੱਖ ਸੰਗਤਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖੀ ਸ਼ਬਦ ਗੁਰੂ ਦੇ ਸਿਧਾਂਤ 'ਤੇ ਖੜ੍ਹੀ ਹੈ ਤੇ ਇਸ ਫਿਲਮ 'ਚ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਜਾਮੇ 'ਚ ਦਿਖਾ ਕੇ ਕੰਪਿਊਟਰ ਤਕਨੀਕ ਰਾਹੀਂ ਉਨ੍ਹਾਂ ਦੀ ਦੇਹ ਘਾੜਤ ਕਰਕੇ ਜਾਂ ਚਿਹਰਾ ਧੁੰਦਲਾ ਕਰਕੇ ਸਿੱਖੀ ਸਿਧਾਂਤਾਂ 'ਤੇ ਵਾਰ ਕੀਤਾ ਗਿਆ ਹੈ, ਜੋ ਕਿ ਸੱਚੇ ਸਿੱਖ ਨੂੰ ਪ੍ਰਵਾਨ ਨਹੀਂ।ਉਨ੍ਹਾਂ ਕਿਹਾ ਕਿ ਸਿੱਖ ਧਰਮ, ਪ੍ਰਚਾਰ ਜਾਂ ਬੋਲਣ ਦੀ ਆਜ਼ਾਦੀ ਹੇਠ ਸਿੱਖ ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਜਾਂ ਕਿਸੇ ਤਰ੍ਹਾਂ ਦਾ ਖਿਲਵਾੜ ਕਰਨ ਦੀ ਇਜ਼ਾਜ਼ਤ ਨਹੀ ਦੇ ਸਕਦਾ।ਸਿੱਖ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਫਿਲਮ 'ਤੇ ਬਣਦੀ ਕਾਰਵਾਈ ਕਰਕੇ ਰੋਕ ਲਾਉਣ।ਆਸਟਰੇਲੀਆ ਦੀਆਂ ਸਿੱਖ ਜੱਥੇਬੰਦੀਆਂ ਅਤੇ ਗੁਰੂ ਘਰ ਕਮੇਟੀਆਂ ਵਲੋਂ ਇਸ ਫਿਲਮ 'ਤੇ ਪਾਬੰਦੀ ਲਾਉਣ ਲਈ ਆਸਟਰੇਲੀਅਨ ਸੈਂਸਰ ਬੋਰਡ ਕੋਲ ਪਟੀਸ਼ਨ ਵੀ ਪਾਈ ਜਾ ਚੁੱਕੀ ਹੈ।
ਪ੍ਰਦੂਸ਼ਣ ਖਤਮ ਕਰਨ ਲਈ 22 ਹਜ਼ਾਰ ਗੱਡੀਆ ਨਸ਼ਟ ਕਰੇਗਾ ਚੀਨ (ਦੇਖੋ ਤਸਵੀਰਾਂ)
NEXT STORY