ਲੁਧਿਆਣਾ (ਕੁਲਵੰਤ)- ਸਕੂਲ ਪੜ੍ਹਨ ਗਈ ਨਾਬਾਲਿਗ ਵਿਦਿਆਰਥਣ ਨੂੰ ਉਸ ਦੇ ਇਲਾਕੇ 'ਚ ਰਹਿਣ ਵਾਲੇ ਵਿਅਕਤੀ ਨੇ ਵਿਆਹ ਦੀ ਨੀਅਤ ਨਾਲ ਅਗਵਾ ਕਰ ਲਿਆ। ਥਾਣਾ ਦੁੱਗਰੀ ਦੀ ਪੁਲਸ ਨੇ ਫੇਸ-2 ਅਰਬਨ ਅਸਟੇਟ ਦੁੱਗਰੀ ਨਿਵਾਸੀ ਨਾਬਾਲਿਗਾ ਦੇ ਪਿਤਾ ਦੇ ਬਿਆਨਾਂ 'ਤੇ ਦੋਸ਼ੀ ਧਰਮਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸਦੀ 14 ਸਾਲਾ ਬੇਟੀ 7 ਅਪ੍ਰੈਲ ਨੂੰ ਸਵੇਰੇ ਸਕੂਲ ਪੜ੍ਹਨ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ। ਉਨ੍ਹਾਂ ਉਸਦੀ ਹਰ ਜਗ੍ਹਾ ਤਲਾਸ਼ ਕੀਤੀ ਪਰ ਇਸ ਦੌਰਾਨ ਉਨ੍ਹਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਮੁਹੱਲੇ 'ਚ ਰਹਿਣ ਵਾਲਾ ਵਿਅਕਤੀ ਉਸਦੀ ਬੇਟੀ ਨੂੰ ਸ਼ਾਦੀ ਦੀ ਨੀਅਤ ਨਾਲ ਵਰਗਲਾ ਕੇ ਅਗਵਾ ਕਰਕੇ ਲੈ ਗਿਆ ਹੈ। ਪੁਲਸ ਦੋਸ਼ੀ ਦੀ ਤਲਾਸ਼ 'ਚ ਲੱਗੀ ਹੋਈ ਹੈ।
ਭਾਰਤੀ ਨੌਜਵਾਨ ਨੂੰ ਨਹੀਂ ਰਾਸ ਆਇਆ ਅਮਰੀਕਾ, ਵਾਪਰੀ ਅਣਹੋਣੀ (ਦੇਖੋ ਤਸਵੀਰਾਂ)
NEXT STORY