ਗੁਰਦਾਸਪੁਰ (ਵਿਨੋਦ)-ਸਿਟੀ ਪੁਲਸ ਅਤੇ ਪੁਲਸ ਮਹਿਲਾ ਵਿੰਗ ਦੀ ਇੰਚਾਰਜ ਵਲੋਂ ਸੰਯੁਕਤ ਕਾਰਵਾਈ ਕਰਕੇ ਰੇਲਵੇ ਲਾਈਨ ਦੇ ਪਾਰ ਜੀ. ਟੀ. ਰੋਡ ਤੇ ਐੱਫ. ਸੀ.ਆਈ ਦੇ ਗੋਦਾਮਾਂ ਦੇ ਸਾਹਮਣੇ ਇਕ ਘਰ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਕੇ ਦੋ ਨੌਜਵਾਨਾਂ ਤੇ ਤਿੰਨ ਲੜਕੀਆਂ ਸਮੇਤ ਦੇਹ ਵਪਾਰ ਕਰਨ ਵਾਲੀ ਔਰਤ ਨੂੰ ਵੀ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਜਾਣਕਾਰੀ ਦੇ ਅਨੁਸਾਰ ਉਕਤ ਇਲਾਕੇ 'ਚ ਇਕ ਮਕਾਨ ਇਕ ਮਹਿਲਾ ਨੇ ਕਿਰਾਏ 'ਤੇ ਲੈ ਰੱਖਿਆ ਸੀ ਅਤੇ ਉਹ ਇਸ ਘਰ 'ਚ ਲੜਕੇ ਲੜਕੀਆਂ ਨੂੰ ਬੁਲਾ ਕੇ ਦੇਹ ਵਪਾਰ ਕਰਕੇ ਧੰਦਾ ਕਰਦੀ ਸੀ। ਇਸ ਸਬੰਧੀ ਆਸਪਾਸ ਰਹਿਣ ਵਾਲੇ ਲੋਕ ਪ੍ਰੇਸ਼ਾਨ ਸੀ। ਸ਼ੁਕਰਵਾਰ ਵੀ ਜਦ ਤਿੰਨ ਲੜਕੀਆਂ ਅਤੇ ਦੋ ਲੜਕੇ ਇਸ ਮਕਾਨ 'ਚ ਸ਼ੱਕੀ ਹਾਲਤ 'ਚ ਦਾਖ਼ਲ ਹੋਏ ਤਾਂ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਨੇ ਕਾਫ਼ੀ ਕੋਸ਼ਿਸ਼ ਕਰਕੇ ਘਰ ਦਾ ਦਰਵਾਜ਼ਾ ਖੁਲਵਾਇਆ ਅਤੇ ਘਰ 'ਚ ਅੰਦਰ ਤਿੰਨ ਲੜਕੀਆਂ, ਦੋ ਨੌਜਵਾਨ ਅਤੇ ਇਕ ਮਹਿਲਾ ਜਿਸ ਨੇ ਇਹ ਘਰ ਕਿਰਾਏ 'ਤੇ ਲਿਆ ਸੀ ਨੂੰ ਸ਼ੱਕੀ ਹਾਲਤ 'ਚ ਹਿਰਾਸਤ 'ਚ ਲਿਆ। ਇਨ੍ਹਾਂ ਲੋਕਾਂ ਨੂੰ ਉਕਤ ਘਰ ਤੋਂ ਕੱਢਣ ਦੇ ਲਈ ਵੱਡੀ ਗਿਣਤੀ 'ਚ ਲੋਕ ਉਥੇ ਇਕੱਠੇ ਹੋ ਗਏ। ਜਿਸ ਤੇ ਪੁਲਸ ਨੇ ਇਕ ਪ੍ਰਾਇਵੇਟ ਕਾਰ ਮੰਗਵਾ ਕੇ ਸਾਰੇ ਦੋਸ਼ੀਆਂ ਨੂੰ ਪੁਲਸ ਸਟੇਸ਼ਨ ਪਹੁੰਚਾਇਆ। ਇਸ ਘਰ 'ਚ ਇਕ ਕਾਰ ਵੀ ਖੜੀ ਸੀ ਜਿਸ ਤੇ ਨੰਬਰ ਪਲੇਟ ਦੇ ਅੱਗੇ ਚੇਅਰਮੈਨ ਲਿਖਿਆ ਸੀ।
ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਨੇ ਇਸ ਸਬੰਧੀ ਕਾਰਵਾਈ ਕਰਕੇ ਸਾਰਿਆਂ ਦੇ ਵਿਰੁੱਧ ਧਾਰਾ 109 ਅਧੀਨ ਕਾਰਵਾਈ ਕੀਤੀ। ਕਿਹਾ ਜਾ ਰਿਹਾ ਹੈ ਕਿ ਲੜਕੀਆਂ ਕੱਥੂਨੰਗਲ ਇਲਾਕੇ ਦੀਆਂ ਸੀ ਅਤੇ ਇਕ ਵਿਆਹੁਤਾ ਅਤੇ ਦੋ ਅਵਿਆਹੁਤਾ ਸੀ। ਜਦਕਿ ਦੋਵੇਂ ਨੌਜਵਾਨ ਗੁਰਦਾਸਪੁਰ ਸ਼ਹਿਰ ਦੇ ਸੀ। ਜਿਸ ਮਹਿਲਾ ਨੂੰ ਇਹ ਧੰਦਾ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਉਹ ਕਿਸੇ ਪਿੰਡ ਦੀ ਰਹਿਣ ਵਾਲੀ ਸੀ ਅਤੇ ਇਥੇ ਕਿਰਾਏ ਦਾ ਮਕਾਨ ਲਿਆ ਹੋਇਆ ਸੀ।
ਬਾਦਲ ਗ੍ਰਾਂਟ ਤਾਂ ਦੇ ਗਿਆ ਸੀ ਸਰਪੰਚ ਨੂੰ... (ਵੀਡੀਓ)
NEXT STORY