ਪਟਿਆਲਾ : ਪਟਿਆਲਾ ਦੀ ਦਰਸ਼ਨ ਕਲੋਨੀ 'ਚ ਇਕ ਘਰ 'ਚ ਅਚਾਨਕ ਧਮਾਕਾ ਹੋਣ ਨਾਲ ਹਾਹਾਕਾਰ ਮੱਚ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਦੋ ਘਰਾਂ 'ਚ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਜਿਸ ਦੌਰਾਨ ਇਹ ਹਾਦਸਾ ਹੋਇਆ ਉਸ ਸਮੇਂ ਇਕ ਘਰ ਵਿਚ ਬਿਜਲੀ ਦੀ ਫੀਟਿੰਗ ਦਾ ਕੰਮ ਚੱਲ ਰਿਹਾ ਸੀ। ਅਚਾਨਕ ਹੋਏ ਇਸ ਧਮਾਕੇ ਨਾਲ ਦੋ ਘਰਾਂ ਵਿਚ ਅੱਗ ਲੱਗ ਗਈ ਜਿਨ੍ਹਾਂ ਵਿਚ 7 ਲੋਕ ਅੱਗ ਦੀ ਲਪੇਟ ਵਿਚ ਆ ਗਏ ਅਤੇ ਜ਼ਖਮੀ ਹੋ ਗਏ।
ਉਧਰ ਦਰਸ਼ਨ ਕਲੋਨੀ ਦੇ ਕੌਂਸਲਰ ਵੀ ਘਟਨਾ ਦੀ ਜਾਣਕਾਰੀ ਮਿਲਦੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਘਰਾਂ ਦੇ ਉਪਰੋਂ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਲੰਘਦੀਆਂ ਹਨ ਅਤੇ ਇਨ੍ਹਾਂ ਦੇ ਕਾਰਨ ਹੀ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ।
...ਤੇ ਹੁਣ ਗੁਰਦਾਸਪੁਰ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਧੰਦਾ
NEXT STORY