ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਇਕ 17 ਸਾਲਾ ਨਾਬਾਲਿਗ ਵਲੋਂ ਆਪਣੇ ਗੁਆਂਢ 'ਚ ਰਹਿੰਦੇ ਇਕ 14 ਸਾਲਾ ਲੜਕੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐਸ.ਆਈ ਰਾਕੇਸ਼ਵਿੰਦਰ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ (17) ਵਾਸੀ ਪਿੰਡ ਪ੍ਰਿਥੀਪੁਰ ਬੂੰਗਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਜੋ ਜੇ.ਸੀ.ਬੀ ਚਲਾਉਣੀ ਸਿੱਖਦਾ ਹੈ ਨੇ ਆਪਣੇ ਗੁਆਂਢ 'ਚ ਰਹਿੰਦੇ ਇਕ 14 ਸਾਲਾ ਲੜਕੇ ਜੋ ਛੇਵੀਂ ਜਮਾਤ 'ਚ ਪੜ੍ਹਦਾ ਹੈ ਨੂੰ ਬੀਤੀ ਰਾਤ ਕਰੀਬ ਸਾਢੇ ਨੌਂ ਵਜੇ ਉਸਦੇ ਘਰੋ ਇਹ ਕਹਿ ਕੇ ਨਾਲ ਲੈ ਗਿਆ ਕਿ ਉਸਦੀ ਮਾਤਾ ਨੈਣਾਂ ਦੇਵੀ ਮੱਥਾ ਟੇਕਣ ਲਈ ਗਈ ਹੋਈ ਹੈ ਤੇ ਉਹ ਘਰ 'ਚ ਇਕੱਲਾ ਹੈ ਜਿਸਤੇ 14 ਸਾਲਾ ਲੜਕਾ ਉਸਦੇ ਨਾਲ ਚਲਾ ਗਿਆ।
ਘਰ ਜਾ ਕੇ ਸੁਨੀਲ ਕੁਮਾਰ ਨੇ ਉਸ ਨਾਲ ਬਦਫੈਲੀ ਕੀਤੀ। ਬੱਚੇ ਦੇ ਰੌਲਾ ਪਾਉਣ ਤੇ ਉਸਦੇ ਮਾਪੇ ਉੱਥੇ ਪਹੁੰਚੇ ਤੇ ਪੀੜਤ ਲੜਕੇ ਨੂੰ ਰਾਤ ਦੇ 1 ਵਜੇ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਇਆ। ਇਸ ਸਬੰਧੀ ਸੂਚਨਾ ਸ੍ਰੀ ਕੀਰਤਪੁਰ ਸਾਹਿਬ ਪੁਲਸ ਨੂੰ ਦਿੱਤੀ। 14 ਸਾਲਾ ਲੜਕੇ ਦੇ ਬਿਆਨਾਂ ਦੇ ਅਧਾਰ 'ਤੇ ਸੁਨੀਲ ਕੁਮਾਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੜਕੇ ਦਾ ਮੈਡੀਕਲ ਕਰਵਾਇਆ ਅਤੇ ਟੈਸਟ ਜਾਂਚ ਲਈ ਲੈਬ ਭੇਜ ਦਿੱਤੇ ਹਨ। ਪੁਲਸ ਵਲੋਂ ਅਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਪਟਿਆਲਾ ਦੇ ਇਕ ਘਰ 'ਚ ਹੋਇਆ ਜ਼ਬਰਦਸਤ ਧਮਾਕਾ, ਮਚੀ ਹਾਹਾਕਾਰ
NEXT STORY