ਅੰਮ੍ਰਿਤਸਰ- ਅਟਾਰੀ-ਵਾਹਗਾ ਕ੍ਰਾਸਿੰਗ ਖੇਤਰ 'ਚ ਭਾਰਤ-ਪਾਕਿਸਤਾਨ ਸਰਹੱਦ ਕੋਲ ਗਸ਼ਤ ਕਰ ਰਹੇ ਸਰਹੱਦੀ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਵਾਹਨ 'ਤੇ ਤਸਕਰਾਂ ਨੇ ਸਰਹੱਦ ਪਾਰ ਤੋਂ ਹਮਲਾ ਕੀਤਾ, ਜਿਸ ਨਾਲ ਬੀ. ਐੱਸ. ਐੱਫ. ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਦੇਰ ਰਾਤ ਕਰੀਬ ਇਕ ਵਜੇ ਹੋਇਆ। ਉਸ ਸਮੇਂ ਬੀ. ਐੱਸ. ਐੱਫ. ਦੀ 163ਵੀਂ ਬਟਾਲੀਅਨ ਦੇ ਜਵਾਨ ਟਾਟਾ-407 ਵਾਹਨ 'ਤੇ ਭਿਖੀਵਿੰਡ ਚੌਕੀ ਨੇੜੇ ਗਸ਼ਤ ਕਰ ਰਹੇ ਸਨ। ਇਹ ਇਲਾਕਾ ਰਿਟ੍ਰੀਟ ਸਮਾਰੋਹ ਸਥਾਨ ਤੋਂ ਕਰੀਬ 16 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਕਿਹਾ,''ਤਿੰਨ ਜਵਾਨਾਂ ਨੂੰ ਗੋਲੀਆਂ ਲੱਗੀਆਂ ਹਨ। ਸਾਨੂੰ ਸ਼ੱਕ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਸਰਹੱਦ 'ਤੇ ਲੱਗੀ ਬਾੜ ਦੇ ਉਸ ਵੱਲੋਂ ਤਸਕਰਾਂ ਨੇ ਗੋਲੀਬਾਰੀ ਕੀਤੀ। ਮਾਮਲੇ ਦੀ ਜਾਂਚ ਜਾਰੀ ਹੈ।'' ਅਧਿਕਾਰੀਆਂ ਨੇ ਦੱਸਿਆ ਕਿ ਕੁਲ 11 ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਹਮਲਾਵਰ ਦੌੜ ਗਏ।
ਬੀ. ਐੱਸ. ਐੱਫ. ਨੇ ਬਾੜ ਲੱਗੇ ਖੇਤਰ ਤੋਂ ਖਾਲੀ ਬੰਦੂਕਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਗੋਲੀਬਾਰੀ ਸਰਹੱਦ ਪਾਰ ਤੋਂ ਹੋਈ। ਉਨ੍ਹਾਂ ਨੇ ਕਿਹਾ ਕਿ ਸ਼ਾਮ ਦਾ ਨਿਯਮਿਤ ਰੂਪ ਨਾਲ ਹੋਣ ਵਾਲ ਰਿਟ੍ਰੀਟ ਸਮਾਰੋਹ ਅੱਜ ਵੀ ਹੋਣ ਦੀ ਸੰਭਾਵਨਾ ਹੈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਅਤੇ ਤਸਕਰਾਂ ਦਰਮਿਆਨ ਇਸ ਇਲਾਕੇ 'ਚ ਪਹਿਲਾਂ ਵੀ ਗੋਲੀਬਾਰੀ ਹੋਈ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਗੋਲੀਆਂ ਪਹਿਲੇ ਦੂਜੇ ਪਾਸਿਓਂ ਚਲਾਈਆਂ ਗਈਆਂ। ਉਨ੍ਹਾਂ ਨੇ ਕਿਹਾ,''ਬੀ. ਐੱਸ. ਐੱਫ. ਦੇ ਗਸ਼ਤੀ ਦਲ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਪਰ ਸ਼ੱਕੀ ਤਸਕਰ ਹਨ੍ਹੇਰੇ ਦਾ ਲਾਭ ਚੁੱਕ ਕੇ ਦੌੜ ਗਏ।'' ਉਨ੍ਹਾਂ ਨੇ ਦੱਸਿਆ ਕਿ ਇਲਾਕੇ 'ਚ ਸਰਗਰਮੀ ਵਧਾ ਦਿੱਤੀ ਹੈ ਅਤੇ ਬੀ. ਐੱਸ. ਐੱਫ. ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪੁੱਜ ਗਏ ਹਨ।
ਚੰਦੂਮਾਜਰੇ ਦੀ ਟੁੱਟੀ ਹਿੰਦੀ ਹਾਸੇ ਪਾਉਂਦੀ ਹੈ- ਭਗਵੰਤ (ਵੀਡੀਓ)
NEXT STORY