ਵਾਸ਼ਿੰਗਟਨ— ਮੁੰਬਈ ਹਮਲੇ ਦੇ ਮਾਸਟਰਮਾਇੰਡ ਲਖਵੀ ਦੀ ਰਿਹਾਈ 'ਤੇ ਗਹਿਰੀ ਚਿੰਤਾ ਜਤਾਉਂਦੇ ਹੋਏ ਅਮਰੀਕਾ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਨੂੰ ਮੁੰਬਈ ਹਮਲੇ ਦੇ ਪੀੜਤਾਂ ਲਈ ਨਿਆ ਯਕੀਨੀ ਕਰਨ ਦੀ ਉਸ ਦੀ ਵਚਨਬੱਧਤਾ 'ਤੇ ਅੱਗੇ ਵਧਣ ਲਈ ਵਾਰ-ਵਾਰ ਕਿਹਾ ਹੈ। ਵਿਦੇਸ਼ ਮੰਤਰਾਲੇ ਦੇ ਕਾਰਜਕਾਰੀ ਬੁਰਾਲੇ ਜੇਫ ਰਾਥਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਮੁੰਬਈ ਹਮਲੇ ਦੇ ਕਥਿਤ ਮਾਸਟਰਮਾਇੰਡ ਲਖਵੀ ਦੀ ਜ਼ਮਾਨਤ 'ਤੇ ਰਿਹਾਈ ਨੂੰ ਲੈ ਕੇ ਬਹੁਤ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਚਲੇ ਆ ਰਹੇ ਅਤੇ ਹਾਲਿਆ ਅਤੇ ਕੱਲ ਦੇ ਘਟਨਾਕ੍ਰਮ ਨੂੰ ਲੈ ਕੇ ਉਨ੍ਹਾਂ ਨੇ ਆਪਣੀਆਂ ਚਿੰਤਾਵਾਂ ਤੋਂ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ। ਰਾਥਕੇ ਨੇ ਕਿਹਾ ਕਿ ਅੱਤਵਾਦੀ ਹਮਲੇ ਸਾਰੇ ਦੇਸ਼ਾਂ ਦੀ ਸਮੂਹਿਕ ਸੁਰੱਖਿਆ ਤੇ ਹਮਲਾ ਹੈ। ਪਾਕਿਸਤਾਨ ਨੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾਵਾਂ, ਫਾਇਨੈਂਸਰਾਂ ਅਤੇ ਸਮਰਥਕਾਂ ਨੂੰ ਨਿਆ ਦੇ ਦਾਇਰੇ 'ਚ ਲਿਆਉਣ ਲਈ ਸਹਿਯੋਗ ਦਾ ਸੰਕਲਪ ਜਤਾਇਆ ਅੇਤ ਅਸੀਂ ਪਾਕਿਸਤਾ ਨੂੰ ਉਸ ਵਚਨਬੱਧਤਾ ਦਾ ਪਾਲਨ ਕਰਨ ਦੀ ਅਪੀਲ ਕਰਦੇ ਹਾਂ ਤਾਂ ਜੋ 6 ਅਮਰੀਕੀਆਂ ਸਮੇਤ ਹਮਲੇ 'ਚ ਮਾਰੇ ਗਏ 166 ਬੇਕਸੂਰ ਲੋਕਾਂ ਲਈ ਨਿਆ ਯਕੀਨੀ ਹੋ ਸਕੇ।
ਪਾਕਿਸਤਾਨ ਵੱਲੋਂ ਆਈ ਪੂਰੀ ਦੁਨੀਆ ਲਈ ਬੁਰੀ ਖਬਰ!
NEXT STORY