ਲਾਹੌਰ— ਪਾਕਿਸਤਾਨ ਵੱਲੋਂ ਫਿਰ ਇਕ ਵਾਰ ਪੂਰੀ ਦੁਨੀਆ ਲਈ ਬੁਰੀ ਖਬਰ ਆਈ ਹੈ। ਇਹ ਖਬਰ ਬਾਕੀ ਦੁਨੀਆ ਨਹੀਂ ਸਗੋਂ ਖੁਦ ਪਾਕਿਸਤਾਨ ਲਈ ਵੀ ਬੁਰੀ ਹੀ ਸਾਬਤ ਹੋਵੇਗੀ ਪਰ ਪਾਕਿਸਤਾਨ ਕੋਈ ਸਬਕ ਲੈਣ ਨੂੰ ਤਿਆਰ ਨਹੀਂ ਹੈ। ਪਾਕਿਸਤਾਨ ਦੀ ਲਾਹੌਰ ਅਦਾਲਤ ਨੇ ਇਕ ਵਾਰ ਫਿਰ ਮੁੰਬਈ 'ਤੇ ਹੋਏ 26/11 ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਜਕੀਉਰ ਰਹਿਮਾਨ ਲਖਵੀ ਨੂੰ ਰਿਹਾਈ ਦੇ ਦਿੱਤੀ। ਲਾਹੌਰ ਹਾਈਕੋਰਟ ਨੇ ਲਖਵੀ ਵਰਗੇ ਅੱਤਵਾਦੀ ਨੂੰ ਜੇਲ੍ਹ ਵਿਚ ਰੱਖਣਾ ਗੈਰ-ਕਾਨੂੰਨੀ ਦੱਸਿਆ ਅਤੇ ਵੀਰਵਾਰ ਦੇਰ ਰਾਤ ਉਸ ਨੂੰ ਰਿਹਾਅ ਕਰ ਦਿੱਤਾ। ਰਾਵਲਪਿੰਡੀ ਦੀ ਅਡੀਆਲਾ ਜੇਲ੍ਹ ਤੋਂ ਉਸ ਨੂੰ ਰਿਹਾਅ ਕੀਤਾ ਗਿਆ ਤੇ ਜਿਵੇਂ ਹੀ ਖਬਰ ਮੀਡੀਆ ਵਿਚ ਪਹੁੰਚੀ ਤਾਂ ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ।
ਫਰਾਂਸ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਨੇ ਲਖਵੀ ਦੀ ਰਿਹਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਸਿਰਫ ਭਾਰਤ ਨਹੀਂ ਸਗੋਂ ਪੂਰੀ ਦੁਨੀਆ ਲਈ ਬੁਰੀ ਖਬਰ ਹੈ। ਭਾਰਤੀ ਹਾਈਕਮਿਸ਼ਨਰ ਨੇ ਪਾਕਿਸਤਾਨ ਵਿਦੇਸ਼ ਸਕੱਤਰ ਨੂੰ ਮਿਲ ਕੇ ਲਖਵੀ ਦੀ ਰਿਹਾਈ ਦਾ ਸਖਤ ਵਿਰੋਧ ਕੀਤਾ।
ਲਖਵੀ ਨੇ ਆਪਣੀ ਹਿਰਾਸਤ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਲਾਹੌਰ ਹਾਈਕੋਰਟ ਵਿਚ ਅਪੀਲ ਕੀਤੀ ਸੀ। ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿਅ ਦਾ ਲਤ ਨੇ ਉਸ ਦੀ ਰਿਹਾਅ ਦੇ ਹੁਕਮ ਹੋਣ ਦੇ ਬਾਵਜੂਦ ਵਾਰ-ਵਾਰ ਉਸ ਨੂੰ ਹਿਰਾਸਤ ਵਿਚ ਰੱਖਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅੱਤਵਾਦ ਦੇ ਖੌਫ ਦੇ ਸਾਏ ਵਿਚ ਜੀ ਰਿਹਾ ਹੈ। ਪਾਕਿਸਤਾਨ ਦੇ ਪੇਸ਼ਾਵਰ ਆਰਮੀ ਸਕੂਲ ਵਿਚ ਹੋਏ ਅੱਤਵਾਦੀ ਹਮਲੇ ਵਿਚ 150 ਮਾਸੂਮ ਬੱਚਿਆਂ ਦੀ ਮੌਤ ਹੋਈ ਸੀ। ਪਾਕਿਸਤਾਨ ਦੇ ਇਸ ਦੁੱਖ ਵਿਚ ਭਾਰਤ ਸਮੇਤ ਪੂਰੀ ਦੁਨੀਆ ਸ਼ਾਮਲ ਹੋਈ ਸੀ ਪਰ ਪਾਕਿਸਤਾਨ ਨੂੰ ਖੁਦ ਨੂੰ ਜ਼ਖਮ ਦੇਣ ਵਾਲੇ ਅੱਤਵਾਦੀਆਂ ਦਾ ਹੀ ਸਾਥ ਦੇ ਰਿਹਾ ਹੈ। ਉਹ ਇਹ ਨਹੀਂ ਸਮਝਦਾ ਕਿ ਜੇਕਰ ਲਖਵੀ ਵਰਗੇ ਅੱਤਵਾਦੀਆਂ ਨੂੰ ਉਹ ਖੁੱਲ੍ਹੇ ਰੱਖਣਗੇ ਤਾਂ ਪਤਾ ਨਹੀਂ ਕਿੰਨੇਂ ਮਾਸੂਮਾਂ ਦੀ ਜਾਨ ਜਾਏਗੀ। ਉਨ੍ਹਾਂ ਵਿਚ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਹੋਣਗੇ ਤੇ ਕਿਸੇ ਹੋਰ ਦੇਸ਼ ਦੇ ਲੋਕ ਵੀ।
ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ ਖਰੀਦੇਗਾ ਭਾਰਤ
NEXT STORY