ਇਸਲਾਮਾਬਾਦ— ਪਾਕਿਸਤਾਨ ਦੀ ਸੰਸਦ ਨੇ ਯਮਨ 'ਚ ਹੌਥੀ ਵਿਦਰੋਹੀਆਂ ਖਿਲਾਫ ਫੌਜੀ ਮੁਹਿੰਮ 'ਚ ਸ਼ਾਮਿਲ ਹੋਣ ਦੀ ਸਾਊਦੀ ਅਰਬ ਦੀ ਅਪੀਲ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਇਸਲਾਮਾਬਾਦ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ। ਸਾਊਦੀ ਅਰਬ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਉਹ ਯਮਨ 'ਚ ਹੌਥੀ ਵਿਦਰੋਹੀਆਂ ਖਿਲਾਫ 10 ਦੇਸ਼ਾਂ ਵੱਲੋਂ ਚਲਾਈ ਜਾ ਰਹੀ ਸਾਂਝੀ ਮੁਹਿੰਮ ਲਈ ਫੌਜ, ਜਹਾਜ਼ ਅਤੇ ਜੰਗੀ ਬੇੜੇ ਮੁਹੱਈਆ ਕਰਵਾਏ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸਾਂਸਦਾਂ ਤੋਂ ਸਲਾਹ ਮੰਗੀ ਸੀ। ਬੀਤੇ ਸੋਮਵਾਰ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਗਿਆ ਅਤੇ ਯਮਨ ਦੇ ਹਾਲਾਤ ਅਤੇ ਸਾਊਦੀ ਅਰਬ ਦੀ ਅਪੀਲ 'ਤੇ ਚਾਰ ਦਿਨਾਂ ਤੱਕ ਚਰਚਾ ਕੀਤੀ ਗਈ।
ਇਸ ਤੋਂ ਬਾਅਦ ਸਰਵਸਹਿਮਤੀ ਨਾਲ ਪ੍ਰਸਤਾਵ ਪਾਸ ਕੀਤਾ ਗਿਆ। ਪ੍ਰਸਤਾਵ 'ਚ ਕਿਹਾ ਗਿਆ ਹੈ, 'ਪਾਕਿਸਤਾਨ ਨੂੰ ਇਸ ਸੰਘਰਸ਼ 'ਚ ਨਿਰਪੱਖਤਾ ਵਰਤਨੀ ਚਾਹੀਦੀ ਹੈ ਤਾਂ ਜੋ ਉਹ ਇਸ ਸੰਕਟ ਨੂੰ ਖਤਮ ਕਰਨ 'ਚ ਸਰਗਰਮ ਡਿਪਲੋਮੈਟ ਭੂਮਿਕਾ ਨਿਭਾ ਸਕੇ।' ਸੰਸਦ 'ਚ ਪਾਸ ਪ੍ਰਸਤਾਵ ਦਾ ਮਤਲਬ ਇਹ ਹੋਇਆ ਕਿ ਪਾਕਿਸਤਾਨ ਹੁਣ ਯਮਨ 'ਚ ਯੁੱਧ ਦਾ ਹਿੱਸਾ ਨਹੀਂ ਬਣੇਗਾ। ਪਿਛਲੇ ਹਫਤੇ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਸੀ ਕਿ ਯਮਨ 'ਚ ਫੌਜ ਮੁਹਿੰਮ 'ਚ ਸ਼ਾਮਿਲ ਹੋਣ ਲਈ ਸੰਸਦ ਦਾ ਸਮਰਥਨ ਜ਼ਰੂਰੀ ਹੈ।
ਫਿਲਹਾਲ, ਪ੍ਰਸਤਾਵ 'ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਸਾਊਦੀ ਅਰਬ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਰਿਯਾਦ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਹਿਣਾ ਚਾਹੀਦਾ ਹੈ। ਇਸ ਵਿਚ ਸਾਊਦੀ ਅਰਬ ਪ੍ਰਤੀ ਪੂਰਾ ਸਮਰਥਨ ਵਿਅਕਤ ਕੀਤਾ ਗਿਆ ਹੈ। ਪ੍ਰਸਤਾਵ 'ਚ ਯਮਨ 'ਚ ਵਿਗੜਦੇ ਹਾਲਾਤ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਗਿਆ ਹੈ ਕਿ ਸੰਘਰਸ਼ ਫੈਲ ਸਕਦਾ ਹੈ ਅਤੇ ਪੂਰੇ ਖੇਤਰ ਨੂੰ ਅਸਥਿਰ ਕਰ ਸਕਦਾ ਹੈ।
ਖੂਬਸੂਰਤ ਅਮਰੀਕੀ ਸੰਸਦ ਮੈਂਬਰ ਤੁਲਸੀ ਨੇ ਭਾਰਤੀ ਰੀਤੀ-ਰਿਵਾਜ਼ਾਂ ਨਾਲ ਕਰਵਾਇਆ ਵਿਆਹ (ਦੇਖੋ ਤਸਵੀਰਾਂ)
NEXT STORY