ਵਾਸ਼ਿੰਗਟਨ— ਅਮਰੀਕੀ ਕਾਂਗਰਸ ਦੀ ਪਹਿਲੀ ਅਮਰੀਕੀ ਹਿੰਦੂ ਸੰਸਦ ਮੈਂਬਰ ਤੁਲਸੀ ਗੈਬਾਰਡ ਨੇ ਹਵਾਈ ਵਿਚ ਪੂਰੇ ਹਿੰਦੂ ਰੀਤਿ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਤੁਲਸੀ ਦਾ ਵਿਆਹ ਸਿਨੇਮੈਟੋਗ੍ਰਾਫਰ ਅਬ੍ਰਾਹਮ ਵਿਲੀਅਮਜ਼ ਦੇ ਨਾਲ ਹੋਇਆ। 33 ਸਾਲਾ ਗੈਬਾਰਡ ਦਾ ਇਹ ਦੂਜਾ ਵਿਆਹ ਹੈ।
ਗੈਬਾਰਡ ਨੂੰ ਅਮਰੀਕੀ ਸੰਸਦ ਦੀ ਸਭ ਤੋਂ ਖੂਬਸੂਰਤ ਮੈਂਬਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਵਿਆਹ ਵਿਚ ਕਾਫੀ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ। ਹਵਾਈ ਤੋਂ ਦੂਜੀ ਵਾਰ ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਚੁਣੀ ਗਈ ਗੈਬਾਰਡ ਨੇ ਜਨਵਰੀ ਵਿਚ ਆਪਣੀ ਕੁੜਮਾਈ ਦਾ ਐਲਾਨ ਕੀਤਾ ਸੀ। ਗੈਬਾਰਡ ਨੇ ਆਪਣੀ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਤੇ ਵਿਲੀਅਮਜ਼ ਕਾਫੀ ਨਿੱਜਤਾ ਪਸੰਦ ਲੋਕ ਹਨ। ਅਬਰਾਹਮ ਕਾਫੀ ਚੰਗੇ ਤੇ ਨਿਮਰ ਸੁਭਾਅ ਵਾਲੇ ਇਨਸਾਨ ਹਨ।
ਮੁੰਬਈ ਹਮਲੇ ਦੇ ਮਾਸਟਰਮਾਇੰਡ ਦੀ ਰਿਹਾਈ ਤੋਂ ਅਮਰੀਕਾ ਚਿੰਤਤ
NEXT STORY