ਲੁਧਿਆਣਾ/ਜਗਰਾਓਂ : ਉਂਝ ਪੰਜਾਬ ਪੁਲਸ ਆਪਣੇ ਕਾਰਨਾਮਿਆਂ ਕਰਕੇ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਕਦੇ ਆਪਣੀ ਘਟੀਆ ਕਾਰਜਪ੍ਰਣਾਲੀ ਕਰਕੇ ਤੇ ਕਦੀ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਗਰਾਓਂ ਬਸ ਸਟੈਂਡ ਦਾ। ਜਿੱਥੇ ਇਕ ਸ਼ਰਾਬੀ ਪੁਲਸ ਵਾਲੇ ਨੇ ਕਈ ਘੰਟਿਆਂ ਤੱਕ ਹੰਗਾਮਾ ਕੀਤਾ। ਕਦੇ ਨਸ਼ੇ 'ਚ ਸਲੂਟ ਮਾਰਦਾ ਤੇ ਕਦੇ ਲੋਕਾਂ ਨੂੰ ਗਲਤ ਬੋਲਦਾ। ਲੋਕਾਂ ਦੀ ਸ਼ਿਕਾਇਤ 'ਤੇ ਸਥਾਨਕ ਪੁਲਸ ਕਰਮਚਾਰੀਆਂ ਨੇ ਉਸ ਨੂੰ ਕਾਬੂ ਕੀਤਾ ਅਤੇ ਥਾਣੇ ਲੈ ਗਏ। ਉਥੇ ਹੀ ਸਥਾਨਕ ਲੋਕਾਂ ਨੇ ਸ਼ਰਾਬੀ ਪੁਲਸ ਵਾਲੇ ਵਲੋਂ ਕੀਤੀ ਗਈ ਇਸ ਹਰਕਤ ਦੀ ਨਿੰਦਾ ਕੀਤੀ ਹੈ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਪੰਜਾਬ ਪੁਲਸ ਦਾ ਕੋਈ ਕਰਮਚਾਰੀ ਨਸ਼ੇ ਦੀ ਹਾਲਤ 'ਚ ਇਸ ਤਰ੍ਹਾਂ ਤਮਾਸ਼ਾ ਕਰਦਾ ਮਿਲਿਆ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਮੇਂ-ਸਮੇਂ ਸਾਹਮਣੇ ਆਉਂਦੇ ਰਹੇ ਹਨ। ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦਾ ਬੀੜਾ ਚੁੱਕੀ ਬੈਠੀ ਪੰਜਾਬ ਪੁਲਸ ਨੂੰ ਆਪਣੇ ਆਪ ਨੂੰ ਵੀ ਸੁਧਾਰਣ ਦੀ ਲੋੜ ਹੈ।
ਰਿਮਾਂਡ ਤੋਂ ਪਹਿਲਾਂ ਦਲਜੀਤ ਭਾਨਾ ਹੋਇਆ ਬੀਮਾਰ
NEXT STORY