ਟੋਰਾਂਟੋ— ਟੋਰਾਂਟੋ ਪੀਅਰਸਨ ਹਵਾਈ ਅੱਡੇ 'ਤੇ ਉਸ ਸਮੇਂ ਅਧਿਕਾਰੀ ਹੈਰਾਨ ਰਹਿ ਗਏ ਜਦੋਂ ਇਕ ਵਿਅਕਤੀ ਨੇ ਜ਼ਬਰਦਸਤੀ ਜਹਾਜ਼ ਵਿਚ ਚੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਵਿਅਕਤੀ ਨੇ ਬੜੇ ਹੀ ਨਾਟਕੀ ਅੰਦਾਜ਼ ਵਿਚ ਸੁਰੱਖਿਆ ਗੇਟਾਂ ਦੀ ਉਲੰਘਣਾ ਕੀਤੀ 'ਤੇ ਜਹਾਜ਼ ਵੱਲ ਦੌੜਿਆਂ। ਉਕਤ ਵਿਅਕਤੀ ਦੇ ਹੱਥ ਵਿਚ ਇਕ ਬਰੀਫਕੇਸ ਵੀ ਸੀ। ਪੁਲਸ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਉਹ ਬਰੀਫਕੇਸ ਛੱਡ ਦੇਵੇ ਤੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦੇਵੇ। ਜਦੋਂ ਉਹ ਨਹੀਂ ਮੰਨਿਆ ਤਾਂ ਪੁਲਸ ਨੇ ਉਸ ਦੀ ਛਾਤੀ 'ਤੇ ਟੀਜ਼ਰ ਨਾਲ ਨਿਸ਼ਾਨਾ ਵਿੰਨ੍ਹਿਆ ਤੇ ਉਸ ਨੂੰ ਕਾਬੂ ਕਰ ਲਿਆ।
ਇਸ ਸਾਰੀ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਹ ਵਿਅਕਤੀ ਪੁਲਸ ਨੇ ਪੰਗਾ ਲੈ ਰਿਹਾ ਹੈ। ਪੀਲ ਪੁਲਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਵਿਅਕਤੀ ਨੂੰ ਕਈ ਚਿਤਾਵਨੀਆਂ ਦਿੱਤੀਆਂ ਪਰ ਉਹ ਆਪਣੀ ਜ਼ਿੱਦ 'ਤੇ ਅੜਿਆ ਰਿਹਾ। ਹਾਲਾਂਕਿ ਟੀਜ਼ਰ ਕਾਰਨ ਉਸ ਨੂੰ ਕੋਈ ਸੱਟ ਨਹੀਂ ਪਹੁੰਚੀ ਹੈ। ਪੁਲਸ ਨੇ ਵਿਅਕਤੀ ਦੀ ਡਾਕਟਰੀ ਜਾਂਚ ਵੀ ਕਰਵਾਈ ਅਤੇ ਅਜੇ ਤੱਕ ਉਸ ਦੇ ਖਿਲਾਫ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਵਿਅਕਤੀ ਨੇ ਅਜਿਹੀ ਹਰਕਤ ਕਿਉਂ ਕੀਤੀ।
ਲਸ਼ਕਰ ਤੇ ਆਈ.ਐਸ. ਵਿਚਾਲੇ ਹੋਈ ਡੀਲ ਤਹਿਤ ਹੋਈ ਲਖਵੀ ਦੀ ਰਿਹਾਈ
NEXT STORY