ਅਲੇਪੋ— ਹੁਸਨ ਜੇਕਰ ਹਥਿਆਰ ਚੁੱਕ ਲਵੇ ਤਾਂ ਕਿੰਨਾਂ ਖਤਰਨਾਕ ਸਾਬਤ ਹੋ ਸਕਦਾ ਹੈ, ਇਸ ਗੱਲ ਦਾ ਅੰਦਾਜ਼ਾ ਸੀਰੀਆ ਵਿਚ ਅੱਤਵਾਦੀਆਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਮੈਦਾਨ-ਏ-ਜੰਗ ਵਿਚ ਭਿੜਨ ਵਾਲੀਆਂ ਔਰਤਾਂ ਨੂੰ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ 30 ਮਹਿਲਾ ਜਿਹਾਦੀਆਂ ਨੂੰ ਏ. ਕੇ.-47 ਫੜੇ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਔਰਤਾਂ ਨੇ ਬੁਰਕੇ ਪਹਿਨੇ ਹੋਏ ਹਨ।
ਵੀਡੀਓ ਵਿਚ ਇਹ ਔਰਤਾਂ ਤਾਬੜਤੋੜ ਫਾਇਰਿੰਗ ਕਰ ਰਹੀਆਂ ਹਨ ਤੇ 'ਅੱਲਾ ਹੂ ਅੱਲਾ ਹੂ...' ਬੋਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਜਿੱਥੇ ਇਕ ਪਾਸੇ ਯਹੂਦੀ ਔਰਤਾਂ ਨੂੰ ਆਪਣੀਆਂ ਸੈਕਸ ਗੁਲਾਮ ਬਣਾ ਕੇ ਰੱਖ ਰਿਹਾ ਹੈ, ਉੱਥੇ ਦੂਜੇ ਪਾਸੇ ਆਪਣੀਆਂ ਔਰਤਾਂ ਤੇ ਕੁੜੀਆਂ ਦੇ ਹੱਥਾਂ ਵਿਚ ਰਾਈਫਲਾਂ ਦੇ ਕੇ ਉਨ੍ਹਾਂ ਨੂੰ ਮਜ਼ਬੂਤ ਬਣਾ ਰਿਹਾ ਹੈ ਤੇ ਖੂਨ-ਖਰਾਬੇ ਦੇ ਰਾਹ 'ਤੇ ਪਾ ਰਿਹਾ ਹੈ। ਇਹ ਔਰਤਾਂ ਉਨ੍ਹਾਂ ਔਰਤਾਂ ਨੂੰ ਕੈਦ ਕਰਨਗੀਆਂ, ਜੋ ਸ਼ਰੀਆ ਕਾਨੂੰਨ ਤੋਂ ਮੂੰਹ ਫੇਰ ਰਹੀਆਂ ਹਨ।
ਜ਼ਬਰਦਸਤੀ ਜਹਾਜ਼ 'ਚ ਚੜ੍ਹਨ ਲਈ ਦੌੜਿਆ ਬੰਦਾ, ਪੁਲਸ ਨੇ ਟੀਜ਼ਰ ਮਾਰ ਸੁੱਟਿਆ (ਵੀਡੀਓ)
NEXT STORY