ਲੰਡਨ— ਬੱਚੇ ਕਿਸੇ ਵੀ ਮਾਤਾ-ਪਿਤਾ ਦੇ ਦਿਲ ਦੇ ਟੁੱਕੜੇ ਹੁੰਦੇ ਹਨ। ਬ੍ਰਿਟੇਨ ਦੇ ਡੇਵਾਨ ਵਿਚ ਰਹਿਣ ਵਾਲਾ ਪੰਜ ਸਾਲਾ ਕੋਰੀ ਐਡਵਰਡ ਵੀ ਆਪਣੇ ਮਾਤਾ-ਪਿਤਾ ਦੇ ਦਿਲ ਦਾ ਟੁੱਕੜਾ ਸੀ। ਉਸ ਨੂੰ ਦਿਲ ਦੀ ਬੀਮਾਰੀ ਸੀ ਅਤੇ ਮੌਤ ਤੋਂ ਇਕ ਦਿਨ ਪਹਿਲਾਂ ਉਸ ਨੇ ਆਪਣੇ ਮਾਤਾ-ਪਿਤਾ ਅੱਗੇ ਅਜਿਹੀ ਮੰਗ ਕੀਤੀ ਕਿ ਉਹ ਇਨਕਾਰ ਨਾ ਕਰ ਸਕੇ। ਬੱਚੇ ਦੀ ਆਖਰੀ ਇੱਛਾ ਸੀ ਕਿ ਉਹ ਆਪਣੇ ਮਾਤਾ-ਪਿਤਾ ਦਾ ਵਿਆਹ ਦੇਖ ਸਕੇ।
ਦੁਲਹਨ ਦੇ ਜੋੜੇ ਵਿਚ ਸਜੀ ਜੇਮਾ ਅਤੇ ਲਾੜੇ ਦੇ ਜੋੜੇ ਵਿਚ ਸਜੇ ਕ੍ਰੇਗ ਐਡਵਰਡ ਨੇ ਆਪਣੇ ਬੱਚੇ ਦੀ ਆਖਰੀ ਇੱਛਾ ਪੂਰੀ ਕੀਤੀ। ਆਪਣੇ ਮਾਤਾ-ਪਿਤਾ ਦਾ ਵਿਆਹ ਦੇਖਣ ਤੋਂ ਪੰਜ ਦਿਨਾਂ ਬਾਅਦ ਹੀ ਵੀਰਵਾਰ ਸ਼ਾਮ ਨੂੰ ਕੋਰੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਕੋਰੀ ਦੀਆਂ ਦੋ ਭੈਣਾਂ ਹਨ।
ਕੋਰੀ ਜਨਮ ਤੋਂ ਹੀ ਦਿਲ ਦੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੀ। ਕੋਰੀ ਦੇ ਮਾਤਾ-ਪਿਤਾ ਲਈ ਉਸ ਦੀ ਆਖਰੀ ਇੱਛਾ ਪੂਰੀ ਕਰਕੇ ਉਸ ਦੇ ਮਰਨ ਦੀਆਂ ਤਿਆਰੀਆਂ ਕਰਨਾ ਇਕ ਬੇਹੱਦ ਹੀ ਮੁਸ਼ਕਿਲ ਕੰਮ ਸੀ।
ਜ਼ਰਾ ਦੇਰ ਨਾਲ ਆਇਆ ਸੀ ਸਾਡਾ ਸੂਰਜ
NEXT STORY