ਤੁਲੁਜ (ਫਰਾਂਸ)(ਭਾਸ਼ਾ)—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਫਰਾਂਸੀਸੀ ਪੁਲਾੜ ਏਜੰਸੀ ਦੇ ਦੌਰੇ ਦੌਰਾਨ ਭਾਰਤੀ ਵਿਦਿਆਰਥੀਆਂ ਨਾਲ ਇਕ ਸੈਲਫੀ ਖਿੱਚੀ। ਮੋਦੀ ਨੇ ਫਰਾਂਸ ਦੇ ਆਪਣੇ ਦੌਰੇ ਦੇ ਦੂਜੇ ਦਿਨ ਫ੍ਰੈਂਚ ਨੈਸ਼ਨਲ ਸੈਂਟਰ ਫਾਰ ਦਿ ਸਪੇਸ ਸਟੱਡੀਜ਼ (ਸੀ. ਐੱਨ. ਈ. ਐੱਸ.) ਦੇ ਆਪਣੇ ਦੌਰੇ ਨੂੰ ਲੈ ਕੇ ਟਵਿਟਰ 'ਤੇ ਲਿਖਿਆ, ''ਨੌਜਵਾਨ ਦੋਸਤਾਂ ਨਾਲ ਸੀ. ਐੱਨ. ਐੱਨ. 'ਚ ਸੈਲਫੀ ਖਿੱਚੀ।'' ਪ੍ਰਧਾਨ ਮੰਤਰੀ ਜਦੋਂ ਪੁਲਾੜ ਏਜੰਸੀ ਵਿਚ ਪਹੁੰਚੇ ਤਾਂ ਕਈ ਵਿਦਿਆਰਥੀਆਂ ਨੇ 'ਮੋਦੀ ਮੋਦੀ ਉੱਚੀ-ਉੱਚੀ ਕਿਹਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਇਸਦੇ ਮਗਰੋਂ ਮੋਦੀ ਨੇ ਖੁਦ ਉਨ੍ਹਾਂ ਨਾਲ ਇਕ ਸੈਲਫੀ ਖਿੱਚੀ।
ਮੌਤ ਤੋਂ ਪਹਿਲਾਂ ਬੱਚੇ ਨੇ ਕਰਵਾਇਆ ਮਾਂ-ਬਾਪ ਦਾ ਵਿਆਹ (ਦੇਖੋ ਤਸਵੀਰਾਂ)
NEXT STORY