ਇਸਲਾਮਾਬਾਦ(ਰਾਇਟਰ)— ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮੁਖ ਸਾਜ਼ਿਸ਼ਕਰਤਾ ਜ਼ਕੀ-ਉਰ-ਰਹਿਮਾਨ ਲਖਵੀ ਦੀ ਰਿਹਾਈ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਨੇ ਇਸ ਮਾਮਲੇ ਵਿਚ ਸਹਿਯੋਗ ਦੇਣ ਵਿਚ ਕਾਫੀ ਦੇਰੀ ਕੀਤੀ, ਜਿਸ ਕਾਰਨ ਮਾਮਲਾ ਗੁੰਝਲਦਾਰ ਹੋ ਗਿਆ ਅਤੇ ਉਸ ਦੇ ਵਿਰੁੱਧ ਇਸਤਗਾਸਾ ਪੱਖ ਦਾ ਕੇਸ ਕਮਜ਼ੋਰ ਹੋਇਆ। ਭਾਰਤ ਦੇ ਹਾਈ ਕਮਿਸ਼ਨਰ ਪੀ. ਸੀ. ਏ. ਰਾਗਵਨ ਵਲੋਂ ਕੱਲ ਵਿਦੇਸ਼ ਸਕੱਤਰ ਏਜਾਜ਼ ਚੌਧਰੀ ਨਾਲ ਲਖਵੀ ਦੀ ਰਿਹਾਈ 'ਤੇ ਵਿਰੋਧ ਦਰਜ ਕਰਵਾਏ ਜਾਣ ਮਗਰੋਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਸ ਬਾਰੇ ਇਕ ਬਿਆਨ ਜਾਰੀ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਮੁੰਬਈ ਦੇ ਅੱਤਵਾਦੀ ਹਮਲੇ ਦਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ ਲਈ ਇਸ ਬਾਰੇ ਟਿੱਪਣੀ ਕਰਨੀ ਠੀਕ ਨਹੀਂ ਹੋਵੇਗੀ ਪਰ ਅੱਤਵਾਦ ਵਿਰੁੱਧ ਲੜਾਈ ਬਾਰੇ ਪਾਕਿਸਤਾਨ ਦੀ ਪ੍ਰਤੀਬੱਧਤਾ 'ਤੇ ਸਵਾਲ ਨਹੀਂ ਉਠਾਇਆ ਜਾ ਸਕਦਾ। ਓਧਰ ਲਖਵੀ ਦੀ ਰਿਹਾਈ 'ਤੇ ਅਮਰੀਕਾ, ਇਸਰਾਈਲ ਤੇ ਹੋਰਨਾਂ ਦੇਸ਼ਾਂ ਨੇ ਵੀ ਨਾਰਾਜ਼ਗੀ ਪ੍ਰਗਟਾਈ ਹੈ।
ਮੋਦੀ ਨੇ ਫਰਾਂਸ 'ਚ ਭਾਰਤੀ ਵਿਦਿਆਰਥੀਆਂ ਨਾਲ ਖਿੱਚੀ ਸੈਲਫੀ
NEXT STORY