ਲੰਡਨ— ਇੰਗਲੈਂਡ 'ਚ ਲੰਡਨ ਦੇ ਸਿਟੀ ਹਾਲ ਵਿਚ ਪੰਜਾਬੀਆਂ ਨੇ ਪੂਰਾ ਰੰਗ ਬੰਨ੍ਹ ਦਿੱਤਾ ਹੈ, ਜਿਸ ਦੇ ਨਜ਼ਾਰੇ ਦੇਖਦੇ ਹੀ ਬਣਦੇ ਹਨ। ਲੰਡਨ ਸਿਟੀ ਹਾਲ ਵਿਚ ਪੰਜਾਬੀਆਂ ਦਾ ਹਜੂਮ ਦੇਖ ਕੇ ਹੀ ਪਤਾ ਲੱਗਦਾ ਹੈ ਪੰਜਾਬੀ ਕਿੰਨੀਂ ਵੱਡੀ ਗਿਣਤੀ ਵਿਚ ਜਾ ਕੇ ਇੰਗਲੈਂਡ ਵਸੇ ਹਨ।
ਇਸ ਮੌਕੇ ਸਿਟੀ ਹਾਲ ਲੰਡਨ ਵਿਚ ਗਤਕਾ ਖੇਡਿਆ। ਇਥੇ ਸਿਟੀ ਹਾਲ ਦੇ ਅੰਦਰ ਸਿੱਖੀ ਸੰਬੰਧੀ ਕਿਤਾਬਾਂ ਅਤੇ ਪੇਂਟਿੰਗਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਰਾਗੀ ਜੱਥਿਆਂ ਨੇ ਗੁਰਬਾਣੀ ਦਾ ਸਿਮਰਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਲੰਡਨ ਵਿਚ ਵਿਸਾਖੀ ਮੇਲੇ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਹਨ। ਇਸ ਮੌਕੇ ਭੰਗੜਾ ਗਰੁੱਪਾਂ ਨੇ ਭੰਗੜੇ ਪਾ ਕੇ ਲੋਕਾਂ ਦਾ ਮਨੋਰੰਜਨ ਵੀ ਕੀਤਾ। ਤੁਸੀਂ ਵੀ ਦੇਖੋ ਲੰਡਨ ਦੀ ਵਿਸਾਖੀ ਦੇ ਸ਼ਾਨਦਾਰ ਨਜ਼ਾਰੇ।
ਚੀਨੀ ਸ਼ਾਸਨ ਦਾ ਵਿਰੋਧ ਕਰ ਰਹੀ ਬੌਧ ਨਨ ਨੇ ਖੁਦ ਨੂੰ ਕੀਤਾ ਅੱਗ ਦੇ ਹਵਾਲੇ
NEXT STORY