ਬੀਜਿੰਗ— ਪੂਰਬੀ ਤਿੱਬਤ 'ਚ ਕਿ 47 ਸਾਲਾ ਬੌਧ ਨਨ ਨੇ ਖੁਦ ਨੂੰ ਅੱਗ ਲਗਾ ਲਈ। ਘਟਨਾ ਬੁੱਧਵਾਰ ਦੀ ਹੈ। ਜਾਣਕਾਰੀ ਮੁਤਾਬਕ, ਯੇਸ਼ੀ ਖਾਂਦੋ ਨਾਂਗਕਾਂਗ ਆਸ਼ਰਮ ਦੀ ਨਨ ਸੀ। ਉਸ ਨੇ ਸਿਚੁਆਨ ਸੂਬੇ ਦੇ ਕਦਰਜੇ ਜ਼ਿਲੇ 'ਚ ਇਕ ਪੁਲਸ ਥਾਣੇ ਦੇ ਨਜ਼ਦੀਕ ਪ੍ਰਦਰਸ਼ਨ ਦੌਰਾਨ ਆਤਮਦਾਹ ਕਰ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਤਿੱਬਤੀ ਮੂਲਨਿਵਾਸੀ ਚੀਨੀ ਸ਼ਾਸਨ ਦਾ ਵਿਰੋਧ ਕਰ ਰਹੇ ਹਨ।
ਵਿਦੇਸ਼ ਅਧਿਕਾਰ ਸਮੂਹ ਮੁਤਾਬਕ, ਹੁਣ ਤੱਕ ਦਰਜਨਾਂ ਤਿੱਬਤੀ ਇਸ ਦੇ ਵਿਰੋਧ 'ਚ ਆਤਮਦਾਹ ਕਰ ਚੁੱਕੇ ਹਨ। ਆਤਮਦਾਹ ਤੋਂ ਪਹਿਲਾਂ ਯੇਸ਼ੀ ਕਦਰਜੇ ਸਥਿਤ ਮਠ ਗਈ ਸੀ। ਪ੍ਰਦਰਸ਼ਨ ਦੌਰਾਨ ਉਹ ਬੌਧ ਧਰਮਗੁਰੂ ਦਲਾਈ ਲਾਮਾ ਨੂੰ ਤਿੱਬਤ ਵਾਪਸ ਬੁਲਾਉਣ ਦੀ ਮੰਗ ਕਰ ਰਹੀ ਸੀ। ਇਸ ਤੋਂ ਇਲਾਵਾ ਉਹ 'ਤਿੱਬਤ ਨੀਡਸ ਫ੍ਰੀਡਮ' ਦੇ ਵੀ ਨਾਅਰੇ ਲਗਾ ਰਹੀ ਸੀ।
ਇਸ ਦੌਰਾਨ ਆਤਮਦਾਹ ਦੀ ਸੂਚਨਾ ਮਿਲਦੇ ਹੀ ਚੀਨੀ ਸੁਰੱਖਿਆ ਫੋਰਸ ੱਤੇ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਅੱਗ ਨੂੰ ਬੁਝਾਉਣ ਤੋਂ ਬਾਅਦ ਯੇਸ਼ੀ ਨੂੰ ਨਾਲ ਲੈ ਗਏ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਜ਼ਿੰਦਾ ਹੈ ਜਾਂ ਨਹੀ। ਪਰ ਯੇਸ਼ੀ ਦੇ ਪਰਿਵਾਰ ਵਾਲਿਅੰ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਓਬਾਮਾ ਨੇ ਕਿਹਾਕ, ਹਿਲੇਰੀ ਹੋਵੇਗੀ 'ਬੇਹਤਰੀਨ ਰਾਸ਼ਟਰਪਤੀ'
NEXT STORY