ਬਗਦਾਦ— ਇਰਾਕ 'ਚ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਨੇ ਆਪਣੇ ਜ਼ਖਮੀ ਮੈਂਬਰਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਵਾਲੇ 10 ਡਾਕਟਰਾਂ ਦੀ ਬੇਰਹਿਮੀ ਨਾਲ ਸਿਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਆਈ.ਐਸ. ਦੇ ਕਬਜੇ ਵਾਲੇ ਮੋਸੂਲ ਦੇ ਦੱਖਣ 'ਚ ਸਥਿਤ ਹਮਾਮ ਅਲ ਅਲੀਲ 'ਚ ਸੰਭਵਤ ਸਥਾਨਕ ਲੋਕਾਂ ਨਾਲ ਲੜਾਈ ਕਰਦੇ ਸਮੇਂ ਆਈ.ਐਸ. ਦੇ ਅੱਤਵਾਦੀ ਜ਼ਖਮੀ ਹੋਏ ਸਨ।
ਇਨ੍ਹਾਂ ਨੂੰ ਜਦੋਂ ਇਲਾਜ ਲਈ ਸਥਾਨਕ ਡਾਕਟਰਾਂ ਕੋਲ ਲਿਜਾਇਆ ਗਿਆ ਾਤੰ ਉਨ੍ਹਾਂ ਨੇ ਇਹ ਕਹਿੰਦੇ ਹੋਏ ਇਸ ਤੋਂ ਇਨਕਾਰ ਕਰ ਦਿੱਤਾ ਕਿ ਉਹ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ ਇਸ ਲਈ ਉਨ੍ਹਾਂ ਦਾ ਇਲਾਜ ਵੀ ਨਹੀਂ ਕਰਗੇ। ਇਸ ਇਨਕਾਰ ਤੋਂ ਗੁੱਸੇ ਹੋ ਕੇ ਆਈ.ਐਸ. ਅੱਤਵਾਦੀਆਂ ਨੇ ਇਨ੍ਹਾਂ ਡਾਕਟਰਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਨੂੰ ਉੱਤਰੀ ਇਲਾਕੇ 'ਚ ਸਥਿਤ ਮਰੂਸਥਲ 'ਚ ਲਿਜਾ ਕੇ ਉਨ੍ਹਾਂ ਦੇ ਸਿਰ 'ਚ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਪੰਜਾਬੀਆਂ ਨੇ ਇੰਗਲੈਂਡ ਨੂੰ ਵਿਸਾਖੀ ਦੇ ਰੰਗ 'ਚ ਰੰਗਿਆ (ਦੇਖੋ ਤਸਵੀਰਾਂ)
NEXT STORY