ਨਿਊਯਾਰਕ— ਔਰਤਾਂ ਦੀ ਬਰਾਬਰੀ ਦੀ ਗੱਲ ਕਰਨ ਵਾਲੇ ਸਮਾਜ ਵਿਚ ਔਰਤਾਂ ਦੀ ਸਥਿਤੀ ਅੱਜ ਵੀ ਕਿਹੋ ਜਿਹੀ ਹੈ, ਇਸ ਗੱਲ ਦਾ ਅੰਦਾਜ਼ਾ ਇਸ ਖਬਰ ਤੋਂ ਲਗਾਇਆ ਜਾ ਸਕਦਾ ਹੈ। ਕਹਿਣ ਨੂੰ ਪੜ੍ਹ-ਲਿਖ ਕੇ ਔਰਤਾਂ ਆਫਿਸਾਂ ਤੱਕ ਕੰਮ ਕਰਨ ਪਹੁੰਚਦੀਆਂ ਹਨ ਪਰ ਉੱਥੇ ਵੀ ਪੁਰਸ਼ ਪ੍ਰਧਾਨ ਸਮਾਜ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੇ। ਇਹ ਮਾਮਲਾ ਹੈ ਨਿਊਯਾਰਕ ਦਾ, ਜਿੱਥੇ ਇਕ ਕਾਰ ਕੰਪਨੀ ਦੇ ਮੈਨੇਜਰ ਨੇ ਆਪਣੇ ਨਾਲ ਕੰਮ ਕਰਨ ਵਾਲੀ ਔਰਤ ਨੂੰ ਇੰਨਾਂ ਪਰੇਸ਼ਾਨ ਕੀਤਾ ਕਿ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ।
ਦੋਸ਼ੀ ਮੈਨੇਜਰ ਰੇਮੰਡ ਟਾਊਨਸੇਂਡ 'ਤੇ ਦੋਸ਼ ਹੈ ਕਿ ਉਸ ਨੇ ਇਕ ਸਾਲ ਤੱਕ ਜੇਰੇਲਿਨ ਜੈਂਸੀ ਨੂੰ ਅਸ਼ਲੀਲ ਮੈਸੇਜ ਭੇਜੇ ਅਤੇ ਸਰੀਰਕ ਸੰਬੰਧ ਬਣਾਉਣ ਲਈ ਉਸ ਨੂੰ ਉਕਸਾਇਆ ਅਤੇ ਉਸ ਦਾ ਯੌਨ ਸ਼ੋਸ਼ਣ ਕੀਤਾ। ਪੀੜਤ ਮਹਿਲਾ ਨੇ ਦੋਸ਼ੀ ਵੱਲੋਂ ਸੰਬੰਧ ਬਣਾਉਣ ਦੀ ਗੁਜਾਰਿਸ਼ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਪਰ ਉਹ ਨਹੀਂ ਮੰਨਿਆ ਅਤੇ ਮੈਸੇਜ ਭੇਜ ਕੇ ਉਸ ਨੂੰ ਪਰੇਸ਼ਾਨ ਕਰਦਾ ਰਿਹਾ। ਉਸ ਨੇ ਮੈਸੇਜ ਭੇਜ ਕੇ ਕਿਹਾ ਕਿ ਉਸ ਦੀ ਨੌਕਰੀ ਇਸ ਲਈ ਚਲੀ ਗਈ ਕਿਉਂਕਿ ਉਹ ਜਨਰਲ ਮੈਨੇਜਰ ਦੇ ਨਾਲ ਸਰੀਰਕ ਸੰਬੰਧ ਬਣਾਉਣ ਨੂੰ ਤਿਆਰ ਨਹੀਂ ਸੀ। ਦੋਸ਼ੀ ਨੇ ਮੈਸੇਜ ਭੇਜ ਕੇ ਕਿਹਾ ਕਿ ਉਸ ਨੇ ਜੈਂਸੀ ਬਾਰੇ ਸੋਚਦੇ ਹੋਏ ਕਈ ਵਾਰ ਅਸ਼ਲੀਲ ਹਰਕਤਾਂ ਕੀਤੀਆਂ। ਉਸ ਨੇ ਆਪਣੀ ਪਤਨੀ ਦੀ ਗੈਰ-ਮੌਜੂਦਗੀ ਵਿਚ ਉਸ ਨੂੰ ਘਰ ਵੀ ਬੁਲਾਇਆ ਅਤੇ ਅਸ਼ਲੀਲ ਤਸਵੀਰਾਂ ਵੀ ਭੇਜੀਆਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੈਨੇਜਰ ਦੀ ਪਤਨੀ ਵੀ ਉਕਤ ਕੰਪਨੀ ਵਿਚ ਕੰਮ ਕਰਦੀ ਸੀ। ਉਸ ਦੀ ਗੈਰਮੌਜੂਦਗੀ ਵਿਚ ਉਹ ਕਈ ਵਾਰ ਆਫਿਸ ਵਿਚ ਹੀ ਜੈਂਸੀ ਨਾਲ ਅਸ਼ਲੀਲ ਹਰਕਤਾਂ ਕਰ ਚੁੱਕਿਆ ਹੈ।
ISIS ਨੇ 10 ਡਾਕਟਰਾਂ ਦੀ ਕੀਤੀ ਬੇਰਹਿਮਮੀ ਨਾਲ ਹੱਤਿਆ
NEXT STORY