ਰਿਯਾਦ— ਹੁਣ ਤੱਕ ਇਕ ਤੋਂ ਦੂਜੇ ਦੇਸ਼ 'ਚ ਜਾਣ ਲਈ ਸਿਰਫ ਇਨਸਾਨਾਂ ਨੂੰ ਹੀ ਵੀਜ਼ਾ ਦੀ ਲੋੜ ਪੈਂਦੀ ਸੀ ਪਰ ਹੁਣ ਜਾਨਵਰ ਵੀ ਇਸ ਦਾਇਰੇ 'ਚ ਆ ਸਕਦੇ ਹਨ। ਇਸ ਦੀ ਸ਼ੁਰੂਆਤ ਚਾਰ ਬਾਂਦਰਾਂ ਤੋਂ ਹੋ ਸਕਦੀ ਹੈ ਜੋ ਇਕ ਤੋਂ ਦੂਜੇ ਦੇਸ਼ ਦੇ ਚਿੜੀਆਘਰ 'ਚ ਸ਼ਿਫਟ ਹੋਣ ਵਾਲੇ ਹਨ।
ਕੁਝ ਸਮਾਂ ਪਹਿਲਾਂ ਸਾਊਦੀ ਅਰਬ ਦੇ ਸਾਸਕੇਨ ਚਿੜੀਆਘਰ ਦੇ ਮਾਲਿਕ ਜੋਨਾਸ ਵਾਲਸਟੂਅਮ ਨੇ ਸਵੀਡਨ ਦੇ ਇਕ ਚਿੜੀਆਘਰ 'ਚੋਂ ਅਮੇਜਨ ਦੇ ਜੰਗਲਾਂ 'ਚ ਪਾਏ ਜਾਣ ਵਾਲੇ ਚਾਰ ਬਾਂਦਰਾਂ ਨੂੰ ਸਟਾਕਹੋਮ ਤੋਂ ਰਿਯਾਦ ਲਿਆਉਣ ਦੀ ਗੱਲ ਕਹੀ ਸੀ, ਪਰ ਹੁਣ ਇਨ੍ਹਾਂ ਨੂੰ ਲਿਆਉਣ ਤੋਂ ਮਨਾ ਕਰ ਦਿੱਤਾ ਗਿਆ ਹੈ। ਮਨਾ ਕਰਨ ਤੋਂ ਪਹਿਲਾਂ ਇਹ ਬਾਂਦਰ ਬਿਨਾ ਕਿਸੇ ਰੁਕਾਵਟ ਦੇ ਆਉਣ ਵਾਲੇ ਸਨ, ਪਰ ਹੁਣ ਇਨ੍ਹਾਂ ਨੂੰ ਵੀਜ਼ਾ ਲੈ ਕੇ ਹੀ ਦੇਸ਼ 'ਚ ਆਉਣਾ ਪਵੇਗਾ।
ਜਿਸ ਤਰ੍ਹਾਂ ਇਨਸਾਨ ਨੂੰ ਇਕ ਤੋਂ ਦੂਜੇ ਦੇਸ਼ 'ਚ ਜਾਣ ਲਈ ਵੀਜ਼ਾ ਦੀ ਲੋੜ ਪੈਂਦੀ ਹੈ ਉਂਝ ਹੀ ਅਗਰ ਇਨ੍ਹਾਂ ਬਾਂਦਰਾਂ ਨੂੰ ਸਵੀਡਨ ਤੋਂ ਸਾਊਦੀ ਅਰਬ ਲਿਆਉਣਾ ਹੋਵੇਗਾ ਤਾਂ ਉਨ੍ਹਾਂ ਨੂੰ ਵੀਜ਼ਾਂ ਲੈਣਾ ਹੀ ਪਵੇਗਾ। ਕਰੀਬ 100 ਗ੍ਰਾਮ ਭਾਰ ਵਾਲੇ ਇਹ ਛੋਟੇ ਕੱਦ ਦੇ ਬਾਂਦਰ ਸਭ ਤੋਂ ਛੋਟੀ ਪ੍ਰਜਾਤੀ ਦੇ ਹਨ।
ਇਹ ਹੈ ਮਾਮਲਾ
ਸਾਸਕੇਨ ਚਿੜੀਆਘਰ ਦੇ ਮਾਲਿਕ ਜੋਨਾਸ ਵਾਲਸਟੂਅਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜਨੀਤਿਕ ਸਮੱਸਿਆ ਕਾਰਨ ਇਨ੍ਹਾਂ ਬਾਂਦਰਾਂ ਨੂੰ ਲਿਆਉਣ ਤੋਂ ਮਨਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਇਕ ਮਨੁੱਖੀ ਅਧਿਕਾਰ ਵਿਵਾਦ ਤੋਂ ਬਾਅਦ ਸਵੀਡਨ ਨੇ ਸਾਊਦੀ ਅਰਬ ਨਾਲ ਹਥਿਆਰਾਂ ਦਾ ਸੌਦਾ ਰੱਦ ਕਰ ਦਿੱਤਾ ਸੀ ਜਿਸ ਨਾਲ ਇਹ ਰਾਜਨੀਤਿਕ ਵਿਵਾਦ ਪੈਦਾ ਹੋਇਆ। ਇਸ ਤੋਂ ਬਾਅਦ ਸਾਊਦੀ ਅਰਬ ਨੇ ਸਵੀਡਨ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਜਿਸ ਦਾ ਖਾਮਿਆਜ਼ਾ ਹੁਣ ਬਾਂਦਰਾਂ ਨੂੰ ਭੁਗਤਨਾ ਪੈ ਸਕਦਾ ਹੈ।
ਪੜ੍ਹ-ਲਿਖ ਕੇ ਕੁੜੀ ਆਫਿਸ 'ਚ ਕੰਮ ਕਰਨ ਪਹੁੰਚੀ, ਦਰਿੰਦੇ ਬੌਸ ਨੇ ਕੀਤਾ ਜੀਣਾ ਮੁਹਾਲ (ਦੇਖੋ ਤਸਵੀਰਾਂ)
NEXT STORY