ਪੈਰਿਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟਡੀ ਵੀਜ਼ਾ 'ਤੇ ਫਰਾਂਸ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਤੋਹਫਾ ਦਿੱਤਾ ਹੈ। ਫਰਾਂਸ ਵਿਚ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਆਪਣੇ ਰਹਿਣ ਦੀ ਸਮਾਂ ਮਿਆਦ ਨੂੰ ਹੋਰ ਵਧਾ ਸਕਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦੇ ਵਿਚ ਇਕ ਸਮਝੌਤਾ ਹੋਣ ਤੋਂ ਬਾਅਦ ਅਜਿਹਾ ਸੰਭਵ ਹੋ ਸਕਿਆ ਹੈ। ਪ੍ਰਧਾਨ ਮੰਤਰੀ ਦੀ ਇਹ ਯਾਤਰਾ ਅੱਜ ਖਤਮ ਹੋ ਗਈ। ਦੋਹਾਂ ਦੇਸ਼ਾਂ ਦੇ ਵਿਚ ਕਿ ਅਜਿਹੀ ਨਵੀਂ ਯੋਜਨਾ 'ਤੇ ਸਹਿਮਤੀ ਬਣੀ ਹੈ, ਜੋ ਕਿ ਭਾਰਤੀ ਵਿਦਿਆਰਥੀਆਂ ਤੇ ਫਰਾਂਸ ਵਿਚ ਫਰਾਂਸਿਸੀ ਵਿਦਿਆਰਥੀਆਂ ਨੂੰ ਭਾਰਤ ਵਿਚ 24 ਮਹੀਨਿਆਂ ਦੀ ਸਮਾਂ ਮਿਆਦ ਤੱਕ ਰੁਕਣ ਦੀ ਆਗਿਆ ਦਿੰਦੀ ਹੈ। ਇਹ ਯੋਜਨਾ 250 ਫਰਾਂਸਿਸੀ ਵਿਦਿਆਰਥੀਆਂ ਦੇ ਲਈ 12 ਮਹੀਨੇ ਦਾ ਵੀਜ਼ਾ ਦੇਣ ਦਾ ਪ੍ਰਸਤਾਵ ਦਿੰਦੀ ਹੈ, ਜਿਸ ਨੂੰ ਇਕ ਵਾਰ 12 ਮਹੀਨਿਆਂ ਲਈ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਯੋਜਨਾ ਭਾਰਤੀ ਵਿਦਿਆਰਥੀਆਂ ਦੇ ਲਈ 12 ਮਹੀਨੇ ਦਾ ਦੂਜਾ ਅਵਾਸ ਪਰਮਿਟ ਦਿੰਦੀ ਹੈ, ਜੋ ਕਿ ਪਹਿਲੇ ਦਿੱਤੇ ਗਏ 12 ਮਹੀਨਿਆਂ ਦੀ ਸਮਾਂ ਮਿਆਦ ਦੇ ਖਤਮ ਹੋਣ ਤੋਂ ਬਾਅਦ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਦੀ ਰਾਸ਼ਟਰਪਤੀ ਫਰਾਂਸਵਾ ਹੋਲਾਂਦੇ ਦੇ ਨਾਲ ਗੱਲਬਾਤ ਤੋਂ ਬਾਅਦ ਜਾਰੀ ਸਾਂਝਾ ਬਿਆਨ ਵਿਚ ਕਿਹਾ ਗਿਆ, ਦੋਵੇਂ ਨੇਤਾਵਾਂ ਨੇ ਸਿੱਖਿਆ ਦੇ ਖੇਤਰ ਵਿਚ ਦੋਹਾਂ ਦੇਸ਼ਾਂ ਦੇ ਵਿਚ ਅਦਾਨ-ਪ੍ਰਦਾਨ ਦੀ ਆਪਣੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਅਤੇ ਉਹ ਫਰਾਂਸ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਅਤੇ ਭਾਰਤ ਵਿਚ ਪੜ੍ਹਨ ਵਾਲੇ ਫਰਾਂਸਿਸੀ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਲਈ ਕਦਮ ਚੁੱਕਣ 'ਤੇ ਸਹਿਮਤ ਹੋਏ ਹਨ।
ਨਿਊਡ ਲੈਪ ਡਾਂਸਰ ਨੂੰ ਗੋਦ 'ਚ ਲੈ ਕੇ ਸੰਸਦੀ ਚੋਣ ਉਮੀਦਵਾਰ ਨੇ ਕੀਤਾ ਸ਼ਰਮਨਾਕ ਡਾਂਸ (ਦੇਖੋ ਤਸਵੀਰਾਂ)
NEXT STORY