ਬਗਦਾਦ— ਇਰਾਕ ਅਤੇ ਸੀਰੀਆ 'ਚ ਕਤਲੇਆਮ ਮਚਾਉਣ ਵਾਲੇ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ (ਆਈ.ਐਸ) ਦਾ ਕਹਿਣ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਉਹ ਔਰਤਾਂ ਤੇ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰਨ ਤੋਂ ਨਹੀਂ ਝਿਜਕਦੇ। ਇਰਾਕ ਦੇ ਪੱਛਮੀ ਸੂਬੇ 'ਚ ਅਨਬਰ ਦੀ ਰਾਜਧਾਨੀ ਰਮਾਦੀ ਦੇ ਨੇੜੇ ਇਸਲਾਮਿਕ ਸਟੇਟ ਅੱਤਵਾਦੀਆਂ ਨੇ ਔਰਤਾਂ ਤੇ ਬੱਚਿਆਂ ਸਮੇਤ 33 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਸ਼ਾਮ ਨੂੰ ਅੱਤਵਾਦੀ ਸੰਗਠਨ ਨੇ ਸੁਰੱਖਿਆ ਫੋਰਸ ਅਤੇ ਸਰਕਾਰ ਸਮਰਥਿਤ ਸਾਹਵਾ ਸੁੰਨੀ ਅਰਧਸੈਨਿਕ ਸੰਗਠਨਾਂ ਦਾ ਸਹਿਯੋਗ ਕਰਨ ਦੇ ਦੋਸ਼ 'ਚ 15 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ ਇਸ ਵਜ੍ਹਾ ਤੋਂ 18 ਹੋਰ ਲੋਕਾਂ ਦੀ ਵੀ ਹੱਤਿਆ ਕਰ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸਾਰੇ ਪੀੜਤਾਂ ਦੇ ਸਿਰ 'ਚ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ।
ਸਾਬਕਾ ਰੱਖਿਆ ਮੰਤਰੀ ਨੂੰ ਅੱਤਵਾਦ ਦੇ ਦੋਸ਼ 'ਚ 10 ਸਾਲ ਦੀ ਜੇਲ
NEXT STORY