ਮਾਲੇ— ਮਾਲਦੀਵ ਦੀ ਅਪਰਾਧਿਕ ਅਦਾਲਤ ਨੇ ਸਾਬਕਾ ਰੱਖਿਆ ਮੰਤਰੀ ਥੋਲਹਟ ਇਬ੍ਰਾਹਿਮ ਕਾਲੇਫਾਨੂ ਨੂੰ ਅੱਤਵਾਦ ਨਾਲ ਜੁੜੇ ਦੋਸ਼ਾਂ 'ਚ 10 ਸਾਲ ਜੇਲ ਦੀ ਸਜਾ ਸੁਣਾਈ ਹੈ। ਅਦਾਲਤ ਨੇ ਇਹ ਫੈਸਲਾ ਸ਼ੁੱਕਰਵਾਰ ਦੇਰ ਰਾਤ ਨੂੰ ਸੁਣਾਇਆ। ਇਬ੍ਰਾਹਿਮ 'ਤੇ 2012 'ਚ ਉਸ ਸਮੇਂ ਦੇ ਚੀਫ ਜੱਜ ਅਬਦੁੱਲਾ ਮੁਹੰਮਦ ਨੂੰ ਗ੍ਰਿਫਤਾਰ ਕਰਕੇ 22 ਦਿਨ ਤੱਕ ਬੰਧਕ ਬਣਾਉਣ ਦਾ ਦੋਸ਼ ਸੀ। ਇਸ ਦੋਸ਼ 'ਚ ਸਾਬਕਾ ਰਾਸ਼ਟਰਪਤੀ ਮੁਹੰਦਮ ਨਸ਼ੀਦ ਨੂੰ ਵੀ 13 ਸਾਲ ਜੇਲ ਦੀ ਸਜਾ ਸੁਣਾਈ ਗਈ ਸੀ। ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਥੋਲਹਟ ਨੇ ਖੁਦ ਕਬੂਲ ਕੀਤਾ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਨਸ਼ੀਦ ਨੇ ਜੱਜ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ।
ਜੱਜ ਨੂੰ ਇਕ ਵੱਖਰੇ ਦੀਪ 'ਤੇ ਕੈਦ ਕੀਤਾ ਗਿਆ ਸੀ। ਅਦਾਲਤ ਨੇ ਜੱਜ ਨੂੰ ਬੰਧਕ ਬਣਾਉਣ ਵਾਲੇ ਸੈਨਿਕਾਂ ਅਤੇ ਛੇਤੀ ਹੀ ਫੌਜ ਪ੍ਰਧਾਨ ਮੂਸਾ ਅਲੀ ਜਲੀਲ ਨੂੰ ਸਬੂਤਾਂ ਦੇ ਅਧਾਰ 'ਤੇ ਬਰੀ ਕਰ ਦਿੱਤਾ। ਜਲੀਲ ਇਸ ਸਮੇਂ ਨਸ਼ੀਦ ਵਿਰੋਧੀ ਸਰਕਾਰ 'ਚ ਰੱਖਿਆ ਮੰਤਰੀ ਹੈ। ਜਲੀਲ ਨੇ ਅਦਾਲਤ 'ਚ ਕਿਹਾ ਸੀ ਕਿ ਉਨ੍ਹਾਂ ਜੱਜ ਦੀ ਗ੍ਰਿਫਤਾਰੀ ਤੋਂ ਖੁਦ ਨੂੰ ਵੱਖਰਾ ਕਰ ਲਿਆ ਸੀ ਅਤੇ ਉਹ ਉਸ ਬੈਠਕ 'ਚ ਵੀ ਨਹੀਂ ਸਨ ਜਿਸ ਵਿਚ ਜੱਜ ਦੀ ਗ੍ਰਿਫਤਾਰੀ ਦੀ ਯੋਜਨਾ ਬਣੀ ਸੀ।
ਵਰਤਮਾਣ ਫੌਜ ਪ੍ਰਧਾਨ ਅਹਿਮਦ ਸ਼ਿਆਮ ਨੇ ਥੋਲਹਟ ਖਿਲਾਫ ਅਦਾਲਤ 'ਚ ਗਵਾਹੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਥੋਲਹਟ ਨੇ ਜੱਜ ਅਬਦੁੱਲਾ ਦੀ ਗ੍ਰਿਫਤਾਰੀ ਸਮੇਂ ਕਿਹਾ ਸੀ ਕਿ ਉਹ ਇਸ ਦੀ ਜ਼ਿੰਮੇਵਾਰੀ ਲੈਣਗੇ। ਉਨ੍ਹਾਂ ਅਦਾਲਤ ਦੇ ਹੁਕਮ ਦੇ ਬਾਵਜੂਦ ਅਬਦੁੱਲਾ ਨੂੰ ਰਿਹਾਅ ਕਰਨ ਤੋਂ ਮਨਾ ਕਰ ਦਿੱਤਾ ਸੀ।
ਸਟਡੀ ਵੀਜ਼ਾ 'ਤੇ ਇਸ ਦੇਸ਼ ਜਾਣ ਵਾਲੇ ਭਾਰਤੀਆਂ ਨੂੰ ਮੋਦੀ ਨੇ ਦਿੱਤਾ ਤੋਹਫਾ!
NEXT STORY