ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)- ਨਿਊ ਸਾਈਥ ਵੇਲਜ਼ ਦੇ ਇਲਾਕਾ ਵੂਲਗੂਲਗਾ 'ਚ ਪਿਛਲੇ ਦਿਨੀਂ ਪੰਜਾਬੀ ਨੌਜਵਾਨਾਂ ਵਲੋਂ ਤਿੰਨ ਕੁੜੀਆਂ ਨਾਲ ਛੇੜਛਾੜ ਕੀਤੀ ਗਈ ਸੀ, ਉਨ੍ਹਾਂ 'ਚ ਇਕ ਦੀ ਗ੍ਰਿਫਤਾਰੀ ਕੁਈਨਜ਼ਲੈਂਡ ਦੀ ਪੁਲਸ ਵਲੋਂ ਕਰ ਲਈ ਗਈ ਹੈ। ਇਨ੍ਹਾਂ 4 ਵਿਅਕਤੀਆਂ ਵਿਚੋਂ 2 ਭਾਰਤ ਭੱਜਣ 'ਚ ਕਾਮਯਾਬ ਹੋ ਗਏ ਸਨ। ਭਾਰਤ ਭੱਜਣ ਵਾਲੇ ਇਕ ਨੌਜਵਾਨ ਨੂੰ ਕੁਈਨਜ਼ਲੈਂਡ ਪੁਲਸ ਨੇ ਉਸ ਸਮੇਂ ਫੜ ਲਿਆ ਜਦੋਂ ਉਹ ਬੀਤੇ ਸ਼ਨੀਵਾਰ ਆਸਟ੍ਰੇਲੀਆ ਵਾਪਸ ਪਰਤਿਆ ਸੀ। ਇਸ ਨੂੰ ਨਿਊ ਸਾਊਥ ਵੇਲਜ਼ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਭਾਰਤ ਦੀ ਝੋਲੀ ਵਿਚ ਹਨ ਦੁਨੀਆ ਦੇ ਬਿਹਤਰੀਨ ਹੀਰੇ (ਦੇਖੋ ਤਸਵੀਰਾਂ)
NEXT STORY