ਬੈਲਜੀਅਮ— ਇਕ ਸਮਾਂ ਸੀ ਜਦੋਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਭਾਰਤ ਤਾਂ ਹੀਰਿਆਂ ਦੀ ਖਾਨ ਨਿਕਲਿਆ। ਬੈਲਜੀਅਮ ਦੇ ਏੇਂਟਵਰਪ ਵਿਸ਼ਵ ਹੀਰਾ ਕਾਰੋਬਾਰ ਦੇ ਕੇਂਦਰ ਵਿਚ ਜਿੱਥੇ ਅਰਬਾਂ ਦੇ ਹੀਰਿਆਂ ਦਾ ਕਾਰੋਬਾਰ ਹੁੰਦਾ ਹੈ, ਉੱਥੇ ਭਾਰਤ ਦੀ ਵੀ ਪਹੁੰਚ ਹੈ। ਪਹੁੰਚ ਵੀ ਕਾਹਦੀ, ਜੀ ਇਸ ਬਾਜ਼ਾਰ ਵਿਚ ਭਾਰਤੀਆਂ ਦਾ ਨਾਂ ਚੱਲਦਾ ਹੈ।
ਹਰ ਸਾਲ ਏਂਟਵਰਪ ਵਿਚ ਕਰੀਬ 23 ਕਰੋੜ ਕੈਰੇਟ ਦੇ ਹੀਰਿਆਂ ਦਾ ਸੌਦਾ ਹੁੰਦਾ ਹੈ। ਜਿਨ੍ਹਾਂ ਵਿਚ ਭਾਰਤੀਆਂ ਦਾ ਇਕ ਵੱਡਾ ਹਿੱਸਾ ਸ਼ਾਮਲ ਹੁੰਦਾ ਹੈ। ਭਾਰਤੀਆਂ ਨੇ ਹੀਰਿਆਂ ਦੇ ਵਪਾਰ ਦੇ ਤੌਰ-ਤਰੀਕੇ ਬਦਲ ਦਿੱਤੇ। ਪਹਿਲਾਂ ਇਨ੍ਹਾਂ ਵਪਾਰੀਆਂ ਵਿਚ ਜ਼ਿਆਦਾਤਰ ਗੁਜਰਾਤੀ ਸ਼ਾਮਲ ਸਨ ਪਰ ਹੁਣ ਇਸ ਕਾਰੋਬਾਰ ਵਿਚ ਪੂਰੇ ਭਾਰਤ ਤੋਂ ਕਈ ਭਾਰਤੀ ਸ਼ਾਮਲ ਹਨ। ਹੁਣ ਏਂਟਵਰਪ ਦੇ ਹੀਰਾ ਕਾਰੋਬਾਰ 'ਤੇ ਭਾਰਤੀ ਕਾਰੋਬਾਰੀਆਂ ਦਾ ਕੰਟਰੋਲ ਹੈ। ਯੂਰੋ ਸਟਾਰ ਡਾਇਮੰਡਸ ਦੇ ਚੇਅਰਮੈਨ ਕੌਸ਼ਿਕ ਮਹਿਤਾ ਕਹਿੰਦੇ ਹਨ ਕਿ ਭਾਰਤੀਆਂ ਨੇ ਇਸ ਕਾਰੋਬਾਰ ਤੋਂ ਖੁਦ ਪੈਸਾ ਕਮਾਇਆ ਤੇ ਹੋਰਾਂ ਨੂੰ ਵੀ ਕਮਾਉਣ ਦਾ ਮੌਕਾ ਦਿੱਤਾ। ਇਨ੍ਹਾਂ ਦੀ ਹੀਰੇ ਨੂੰ ਤਰਾਸ਼ਣ ਦੀ ਕਲਾ ਨੇ ਬਾਕੀਆਂ ਨੂੰ ਵੀ ਆਪਣਾ ਮੁਰੀਦ ਬਣਾ ਲਿਆ। ਇਸ ਨਾਲ ਇਸ ਕਾਰੋਬਾਰ ਨੂੰ ਕਾਫੀ ਲਾਭ ਹੋਇਆ ਹੈ।
ਏਂਟਵਰਪ ਦੇ 70 ਫੀਸਦੀ ਹੀਰਾ ਵਪਾਰੀ ਭਾਰਤੀ ਹਨ। ਦੁਬਈ ਸੋਨੇ ਤੋਂ ਬਾਅਦ ਹੁਣ ਹੀਰੇ ਦੇ ਕਾਰੋਬਾਰ ਵਿਚ ਨਵੇਂ ਝੰਡੇ ਗੱਡ ਰਿਹਾ ਹੈ ਤੇ ਭਾਰਤ ਦੀ ਨਜ਼ਰ ਹੁਣ ਉੱਥੋਂ ਦੇ ਵਪਾਰ 'ਤੇ ਹੈ।
ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ (ਵੀਡੀਓ)
NEXT STORY