ਮੁਕੰਦਪੁਰ, (ਸੰਜੀਵ)- ਪਿੰਡ ਸਾਧਪੁਰ ਵਿਖੇ ਨਿਸ਼ਾਨ ਸਾਹਿਬ ਚੜ੍ਹਾਉਣ ਸਮੇਂ ਨਿਸ਼ਾਨ ਸਾਹਿਬ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਅ ਜਾਣ ਨਾਲ ਗ੍ਰੰਥੀ ਦੀ ਮੌਤ ਹੋ ਗਈ, ਜਦੋਂਕਿ 4 ਜਣੇ ਝੁਲਸ ਗਏ। ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਦਾਖਲ ਸੋਹਣ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਅਸੀਂ ਆਪਣੇ ਖੇਤਾਂ ਦੇ ਨਾਲ ਬਣੇ ਬਜ਼ੁਰਗਾਂ ਦੇ ਸਥਾਨ 'ਤੇ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ ਪਹਿਨਾ ਕੇ ਚੜ੍ਹਾ ਰਹੇ ਸੀ, ਇਸ ਦੌਰਾਨ ਨਿਸ਼ਾਨ ਸਾਹਿਬ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿਚ ਫਸ ਗਿਆ। ਨਿਸ਼ਾਨ ਸਾਹਿਬ ਵਿਚ ਆਏ ਕਰੰਟ ਨਾਲ ਉਹ, ਗ੍ਰੰਥੀ ਹਰਚਰਨ ਸਿੰਘ, ਹਰਪਾਲ ਕੌਰ, ਬਲਵੀਰ ਕੌਰ ਅਤੇ ਗੁਰਪ੍ਰੀਤ ਕੌਰ ਬੁਰੀ ਤਰ੍ਹਾਂ ਨਾਲ ਝੁਲਸ ਗਏ। ਉਨ੍ਹਾਂ ਨੂੰ ਲੋਕਾਂ ਨੇ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪਹੁੰਚਾਇਆ ਪਰ ਰਸਤੇ ਵਿਚ ਹੀ ਗ੍ਰੰਥੀ ਹਰਚਰਨ ਸਿੰਘ ਦੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚ ਕੇ ਬਿਜਲੀ ਦਫਤਰ ਮੁਕੰਦਪੁਰ ਦੇ ਜੇ. ਈ. ਮਨਮੋਹਨ ਸਿੰਘ ਨੇ ਬਘੋਰਾ ਦੇ 11 ਹਜ਼ਾਰ ਵੋਲਟ ਦੀਆਂ ਤਾਰਾਂ ਦਾ ਟੀ ਆਫ ਬੰਦ ਕਰ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਨਿਸ਼ਾਨ ਸਾਹਿਬ ਹਟਾਇਆ ਅਤੇ 15 ਪਿੰਡਾਂ ਨੂੰ ਚੱਲਦੀ ਇਸ ਲਾਈਨ ਤੋਂ ਬਿਜਲੀ ਸਪਲਾਈ ਬਹਾਲ ਕੀਤੀ।
ਨਹਿਰ 'ਚ ਡੁੱਬਣ ਨਾਲ ਮੁਲਾਜ਼ਮ ਦੀ ਮੌਤ
NEXT STORY