ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ 'ਚ ਸੋਮਵਾਰ ਦੁਪਹਿਰ ਨੂੰ ਨਕਸਲੀਆਂ ਨੇ ਬਾਰੂਦੀ ਸੁਰੰਗ-ਰੋਧੀ ਵਾਹਨ ਨੂੰ ਬਾਰੂਦੀ ਸੁਰੰਗ 'ਚ ਵਿਸਫੋਟ ਕਰਕੇ ਉਡਾ ਦਿੱਤਾ। ਇਸ ਹਾਦਸੇ 'ਚ ਛੱਤੀਸਗੜ੍ਹ ਹਥਿਆਰਬੰਦ ਬਲ ਦੇ 4 ਜਵਾਨ ਸ਼ਹੀਦ ਹੋ ਗਏ। ਉੱਥੇ ਹੀ 8 ਜ਼ਖਮੀ ਹੋ ਗਏ।
ਵਿਸਫੋਟ ਦੀ ਇਸ ਵਾਰਦਾਤ ਨੂੰ ਕੁਝ ਹੀ ਘੰਟੇ ਪਹਿਲਾਂ ਹਥਿਆਰਬੰਦ ਨਕਸਲੀਆਂ ਨੇ ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ 'ਚ ਸੀਮਾ ਸੁਰੱਖਿਆ ਬਲ ਦੇ ਕੈਂਪ 'ਤੇ ਹਮਲਾ ਕਰ ਦਿੱਤਾ ਸੀ ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ।
ਦੰਤੇਵਾੜਾ 'ਚ ਹੋਏ ਧਮਾਕੇ ਤੋਂ ਬਾਅਦ ਜਵਾਨਾਂ ਦੀ ਨਕਸਲੀਆਂ ਨਾਲ ਮੁਠਭੇੜ ਵੀ ਹੋਈ, ਜਿਸ ਤੋਂ ਬਾਅਦ ਨਕਸਲੀ ਭੱਜ ਗਏ। ਜ਼ਖਮੀਆਂ ਨੂੰ ਫਿਲਹਾਲ ਐਨ.ਐਮ.ਡੀ.ਸੀ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਸਾਂਬਾ 'ਚ ਕੌਮਾਂਤਰੀ ਸਰਹੱਦ ਤੋਂ 2 ਵਿਸਫੋਟਕ ਬਰਾਮਦ
NEXT STORY