ਜੰਮੂ- ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਅੱਜ ਸਾਂਬਾ ਜ਼ਿਲੇ 'ਚ ਕੌਮਾਂਤਰੀ ਸਰਹੱਦ ਤੋਂ 2 ਵਿਸਫੋਟਕ ਬਰਾਮਦ ਕੀਤੇ।
ਇਕ ਅਧਿਕਾਰੀ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਗਸ਼ਤੀ ਦਲ ਨੇ ਸਵੇਰੇ ਕਰੀਬ 11:15 ਵਜੇ ਕੰਟਰੋਲ ਲਾਈਨ ਤੋਂ 10 ਮੀਟਰ ਅੰਦਰ ਖੋੜਾ ਸੀਮਾ ਚੌਕੀ 'ਤੋਂ ਇਹ ਵਿਸਫੋਟਕ ਬਰਾਮਦ ਕੀਤੇ।
ਅਧਿਕਾਰੀ ਨੇ ਦੱਸਿਆ ਕਿ ਬੀ.ਐਸ.ਐਫ ਦੀ ਨੌ ਬਟਾਲੀਅਨ ਨੇ ਵਿਸਫੋਟਕ ਨੂੰ ਉਸ ਸਮੇਂ ਜ਼ਬਤ ਕਰ ਲਿਆ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਗੁਜਰਾਤ ਦੀ ਕੁੜੀ ਦਾ ਚੱਲਿਆ ਹੱਥਾਂ ਦਾ ਜਾਦੂ, ਬਣੀ 'ਮਾਸਟਰ ਸ਼ੈਫ-4' ਦੀ ਜੇਤੂ (ਦੇਖੋ ਤਸਵੀਰਾਂ)
NEXT STORY