ਸਤਿਗੁਰ ਕੀਨੋ ਪਰਉਪਕਾਰੁ।। ਕਾਢਿ ਲੀਨ ਸਾਗਰ ਸੰਸਾਰ।।
ਚਰਨ ਕਮਲ ਸਿਉ ਲਾਗੀ ਪ੍ਰੀਤਿ।। , ਗੋਬਿੰਦੁ ਬਸੈ ਨਿਤਾ ਨਿਤ ਚੀਤ।। 2।।
ਸਤਿਗੁਰ ਪ੍ਰਮਾਤਮਾ ਜੀ ਨੇ ਮੇਰੇ 'ਤੇ ਇੰਨੀ ਬਖਸ਼ਿਸ਼ ਕਰ ਦਿੱਤੀ ਹੈ, ਮਿਹਰ ਕੀਤੀ ਹੈ, ਮੈਨੂੰ ਸੰਸਾਰ ਸਮੁੰਦਰ 'ਚੋਂ ਕੱਢ ਲਿਆ ਹੈ। ਮੇਰੀ ਹੁਣ ਪ੍ਰੀਤ ਸਤਿਗੁਰੂ ਜੀ ਦੇ ਸੋਹਣੇ ਚਰਨ ਕਮਲਾਂ ਨਾਲ ਲੱਗ ਗਈ ਹੈ, ਹੁਣ ਹਰ ਵੇਲੇ ਪ੍ਰਭੂ ਜੀ ਮੇਰੇ ਚਿੱਤ ਵਿਚ ਵਸੇ ਰਹਿੰਦੇ ਹਨ।
ਮਾਇਆ ਤਪਤਿ ਬੁਝਿਆ ਅੰਗਿਆਰੁ।। ਮਨ ਸੰਤੋਖੁ ਨਾਮ ਆਧਾਰੁ।।
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ।। ਜਹ ਪੇਖਉ ਤਤ ਅੰਤਰਜਾਮੀ।। 3।।
ਉਹ ਮਾਇਆ, ਜੋ ਮੇਰੇ ਅੰਦਰ ਨੂੰ ਸਾੜ ਰਹੀ ਸੀ, ਉਹ ਮਾਇਆ ਦਾ ਭਾਂਬੜ ਹੁਣ ਬੁਝ ਗਿਆ ਹੈ। ਹੁਣ ਮੇਰੇ ਮਨ ਅੰਦਰ ਸੰਤੋਖ ਆ ਗਿਆ ਹੈ ਅਤੇ ਪ੍ਰਭੂ ਦਾ ਨਾਮ ਹੀ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ। ਪ੍ਰਭੂ ਜੀ ਪਾਣੀ ਵਿਚ, ਧਰਤੀ ਉਪਰ, ਹਰ ਥਾਂ ਪ੍ਰਭੂ ਸੁਆਮੀ ਵਸ ਰਹੇ ਹਨ। ਹੁਣ ਤਾਂ ਮੈਂ ਜਿੱਧਰ ਵੀ ਦੇਖਦਾ ਹਾਂ, ਹਰ ਪਾਸੇ ਘਟ-ਘਟ ਜਾਣਨ ਵਾਲਾ ਪ੍ਰਭੂ ਨਜ਼ਰ ਆਉਂਦਾ ਹੈ। ਉਸ ਤੋਂ ਬਿਨਾਂ ਕੁਝ ਨਹੀਂ ਹੈ।
- ਬਾਬਾ ਸੁਖਬੀਰ ਸਿੰਘ ਖਾਲਸਾ
ਧਰਮ ਤੇ ਦਇਆ ਤੋਂ ਵਾਂਝੇ ਇਨਸਾਨ ਤੋਂ ਦੂਰ ਰਹੋ
NEXT STORY