ਗੁੜਗਾਓਂ- ਆਮ ਆਦਮੀ ਪਾਰਟੀ ਅੱਜ ਮਤਲਬ ਮੰਗਲਵਾਰ ਨੂੰ 2 ਹਿੱਸਿਆਂ 'ਚ ਵੰਡ ਸਕਦੀ ਹੈ। ਸੂਤਰਾਂ ਅਨੁਸਾਰ ਪਾਰਟੀ ਦੇ ਕੇਜਰੀਵਾਲ ਵਿਰੋਧੀ ਨੇਤਾ ਵੱਖ ਰਸਤਾ ਅਪਣਾ ਸਕਦੇ ਹਨ। ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਗੁਟ ਦੀ ਗੁੜਗਾਓਂ 'ਚ ਬੈਠਕ ਹੈ, ਜਿਸ ਨੂੰ 'ਸਵਰਾਜ ਸੰਵਾਦ' ਦਾ ਨਾਂ ਦਿੱਤਾ ਗਿਆ ਹੈ। ਯਾਦਵ ਗੁਟ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਸਮੇਤ 100 ਤੋਂ ਵਧ ਲੋਕ ਸਭਾ ਉਮੀਦਵਾਰ ਇਸ ਸਵਰਾਜ ਸੰਵਾਦ 'ਚ ਹਿੱਸਾ ਲੈਣਗੇ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਗੁਟ ਦੀ ਬੈਠਕ ਨੂੰ ਲੈ ਕੇ ਰੁਖ ਸਖਤ ਕਰ ਦਿੱਤਾ ਹੈ। ਪਾਰਟੀ ਨੇ ਆਪਣੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਮੈਂਬਰ ਬਾਗੀ ਖੇਮੇ ਦੇ ਸੱਦੇ ਨੂੰ ਸਵੀਕਾਰ ਕਰਦਾ ਹੈ ਤੰ ਉਸ ਦੇ ਖਿਲਾਫ ਕਾਰਵਾਈ ਹੋਵੇਗੀ। ਪਾਰਟੀ ਨੇਤਾ ਸੰਜੇ ਸਿੰਘ ਨੇ ਸਾਫ ਕੀਤਾ ਹੈ ਕਿ 'ਸਵਰਾਜ ਸੰਵਾਦ' ਬੈਠਕ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ।
ਪੀ. ਏ. ਸੀ. ਅਤੇ ਐੱਨ. ਈ. ਸੀ. ਇਸ ਬਾਰੇ ਤੈਅ ਕਰੇਗੀ ਕਿ ਬੈਠਕ ਤੋਂ ਬਾਅਦ ਕੀ ਕਾਰਵਾਈ ਕਰਨ ਦੀ ਲੋੜ ਹੈ। ਦੂਜੇ ਪਾਸੇ ਯੋਗੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਭਰ ਦੇ ਸੋਇਮ ਸੇਵਕਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਯੋਜਨ ਵਾਲੀ ਜਗ੍ਹਾ ਬਦਲਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਲਈ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੋਇਮ ਸੇਵਕ ਅਤੇ ਸਮਰਥਕ ਆਯੋਜਨ 'ਚ ਹਿੱਸਾ ਲੈਣਗੇ। ਬੈਠਕ 'ਚ ਕੁਝ ਵਿਸ਼ੇਸ਼ ਮਹਿਮਾਨ ਵੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭੂਸ਼ਣ ਅਤੇ ਯੋਗੇਂਦਰ ਨੂੰ ਪਾਰਟੀ ਦੀਆਂ 2 ਮਹੱਤਵਪੂਰਨ ਕਮੇਟੀਆਂ ਤੋਂ ਹਟਾ ਦਿੱਤਾ ਗਿਆ।
ਸ਼ਹੀਦ ਪਿਤਾ ਦੀ ਲਾਸ਼ ਦੇਖ ਤਿੰਨੋਂ ਬੇਟੀਆਂ ਨੇ ਸੈਨਿਕ ਦੀ ਤਰ੍ਹਾਂ ਕੀਤਾ ਸੈਲਿਊਟ (ਦੇਖੋ ਤਸਵੀਰਾਂ)
NEXT STORY