► ਉਹੀ ਚੰਗੀ ਪਤਨੀ ਹੈ ਜੋ ਮਾਹਿਰ ਹੈ, ਸ਼ੁੱਧ ਹੈ, ਪਤੀ ਨੂੰ ਪ੍ਰਸੰਨ ਰੱਖਣ ਵਾਲੀ ਅਤੇ ਸੱਚਾਈ-ਪਸੰਦ ਹੈ।
► ਜਿਸ ਵਿਅਕਤੀ ਦੇ ਘਰ ਪੁੱਤਰ ਨਹੀਂ, ਉਸ ਦਾ ਘਰ ਉਜਾੜ ਸਮਾਨ ਹੈ। ਜਿਸ ਦਾ ਕੋਈ ਰਿਸ਼ਤੇਦਾਰ ਨਹੀਂ, ਉਸ ਦੀਆਂ ਸਾਰੀਆਂ ਦਿਸ਼ਾਵਾਂ ਉਜਾੜ ਹਨ।
► ਮੂਰਖ ਵਿਅਕਤੀ ਦਾ ਦਿਲ ਉਜਾੜ ਹੈ, ਗਰੀਬ ਵਿਅਕਤੀ ਦਾ ਸਭ ਕੁਝ ਉਜਾੜ ਹੈ।
► ਜਿਸ ਅਧਿਆਤਮਿਕ ਸਿੱਖਿਆ ਨੂੰ ਵਿਵਹਾਰ ਵਿਚ ਨਹੀਂ ਲਿਆਂਦਾ ਜਾਂਦਾ, ਉਹ ਜ਼ਹਿਰ ਹੈ। ਜਿਸ ਦਾ ਪੇਟ ਖਰਾਬ ਹੈ, ਉਸ ਲਈ ਭੋਜਨ ਜ਼ਹਿਰ ਹੈ। ਗਰੀਬ ਵਿਅਕਤੀ ਲਈ ਅਮੀਰ ਲੋਕਾਂ ਦੇ ਕਿਸੇ ਸਮਾਜਿਕ ਜਾਂ ਨਿੱਜੀ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਜ਼ਹਿਰ ਹੈ।
► ਜਿਸ ਵਿਅਕਤੀ ਕੋਲ ਧਰਮ ਤੇ ਦਇਆ ਨਹੀਂ, ਉਸ ਨੂੰ ਦੂਰ ਕਰੋ। ਜਿਸ ਗੁਰੂ ਕੋਲ ਅਧਿਆਤਮਿਕ ਗਿਆਨ ਨਹੀਂ, ਉਸ ਨੂੰ ਦੂਰ ਕਰੋ। ਜਿਸ ਪਤਨੀ ਦੇ ਚਿਹਰੇ 'ਤੇ ਹਰ ਵੇਲੇ ਨਫਰਤ ਹੈ, ਉਸ ਨੂੰ ਦੂਰ ਕਰੋ। ਜਿਨ੍ਹਾਂ ਰਿਸ਼ਤੇਦਾਰਾਂ ਕੋਲ ਪਿਆਰ ਨਹੀਂ, ਉਨ੍ਹਾਂ ਨੂੰ ਦੂਰ ਕਰੋ।
► ਲਗਾਤਾਰ ਘੁੰਮਣ ਨਾਲ ਵਿਅਕਤੀ ਬੁੱਢਾ ਹੋ ਜਾਂਦਾ ਹੈ। ਜੇ ਘੋੜੇ ਨੂੰ ਹਰ ਵੇਲੇ ਬੰਨ੍ਹ ਕੇ ਰੱਖਦੇ ਹਾਂ ਤਾਂ ਉਹ ਬੁੱਢਾ ਹੋ ਜਾਂਦਾ ਹੈ। ਜੇ ਔਰਤ ਆਪਣੇ ਪਤੀ ਨਾਲ ਪਿਆਰ ਨਹੀਂ ਕਰਦੀ ਤਾਂ ਉਹ ਬੁੱਢੀ ਹੋ ਜਾਂਦੀ ਹੈ। ਧੁੱਪ ਵਿਚ ਰੱਖਣ ਨਾਲ ਕੱਪੜੇ ਪੁਰਾਣੇ ਹੋ ਜਾਂਦੇ ਹਨ।
► ਜੋ ਵਿਅਕਤੀ ਕਿਸੇ ਨਾਸ਼ਵਾਨ ਚੀਜ਼ ਬਦਲੇ ਕਦੇ ਨਾਸ਼ ਨਾ ਹੋਣ ਵਾਲੀ ਚੀਜ਼ ਛੱਡ ਦਿੰਦਾ ਹੈ, ਉਸ ਦੇ ਹੱਥੋਂ ਨਾਸ਼ ਨਾ ਹੋਣ ਵਾਲੀ ਚੀਜ਼ ਤਾਂ ਚਲੀ ਜਾਂਦੀ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਨਾਸ਼ਵਾਨ ਚੀਜ਼ ਨੂੰ ਵੀ ਗੁਆ ਦਿੰਦਾ ਹੈ।
ਖਾਲਸਾ ਅਕਾਲ ਪੁਰਖ ਕੀ ਫੌਜ
NEXT STORY