ਗਾਜੀਪੁਰ- ਯੂਪੀ ਬੋਰਡ ਪ੍ਰੀਖਿਆ 'ਚ ਪਾਸ ਹੋਣ ਲਈ ਵਿਦਿਆਰਥੀਆਂ ਨੇ ਅਧਿਆਪਕ ਨੂੰ ਲਾਲਚ ਦੇਣ ਲਈ ਵੱਖ-ਵੱਖ ਤਰੀਕੇ ਅਪਣਾਏ ਹਨ। ਕਿਸੇ ਨੇ ਰਿਸ਼ਵਤ ਦੇਣ ਲਈ ਕਾਪੀ 'ਚ 100 ਰੁਪਏ ਦੀ ਨੋਟ ਲੱਗਾ ਰੱਖਿਆ ਹੈ ਤਾਂ ਕੋਈ 'ਆਈ ਲਵ ਯੂ' ਜਾਂ ਲਵ ਲੈਟਰ ਲਿਖ ਕੇ ਰਿਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸੇ ਨੇ ਕਾਪੀ 'ਚ ਉੱਤਰ ਲਿਖਣ ਦੀ ਬਜਾਏ ਵਧਾ-ਚੜ੍ਹਾ ਕੇ ਆਪਣੀ ਮਜ਼ਬੂਰੀ ਬਾਰੇ ਦੱਸ ਦਿੱਤਾ ਹੈ। ਅਧਿਆਪਕ ਨੂੰ ਵਿਸ਼ਵਾਸ ਦਿਵਾਉਣ ਲਈ ਕਾਪੀ 'ਚ ਫੋਨ ਨੰਬਰ ਤੱਕ ਲਿਖ ਰਿਹਾ ਹੈ। ਅਜਿਹੇ 'ਚ ਏਸ਼ੀਆ ਦੇ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਯੂਪੀ ਬੋਰਡ ਦੀ ਪ੍ਰੀਖਿਆ ਸਿਰਫ ਮਜ਼ਾਕ ਬਣ ਕੇ ਰਹਿ ਗਏ ਹਨ। ਗਾਜੀਪੁਰ 'ਚ ਬੋਰਡ ਪ੍ਰੀਖਿਆ ਦੀ ਕਾਪੀਆਂ ਦੀ ਚੈਕਿੰਗ ਦੌਰਾਨ ਕਈ ਕਾਪੀਆਂ ਤੋਂ 100 ਰੁਪਏ ਦੀ ਨੋਟ ਲੱਗੀ ਹੋਈ ਹੈ। ਇਹੀ ਨਹੀਂ ਕੁਝ ਵਿਦਿਆਰਥੀਆਂ ਨੇ ਤਾਂ ਅਧਿਆਪਕ ਨੂੰ ਰਿਝਾਉਣ ਲਈ 'ਆਈ ਲਵ ਯੂ' ਤੱਕ ਲਿਖਿਆ ਸੀ ਤਾਂ ਕੁਝ ਨੇ ਤਾਂ ਪੂਰਾ ਲਵ ਲੈਟਰ ਹੀ ਕਾਪੀ ਨਾਲ ਅਟੈਚ ਕਰ ਦਿੱਤਾ ਸੀ। ਕੁਝ ਕਾਪੀਆਂ 'ਚ ਬੇਨਤੀ ਪੱਤਰ ਲਿਖ ਕੇ ਪਾਸ ਕਰਨ ਲਈ ਅਜੀਬੋ-ਗਰੀਬ ਬਹਾਨਾ ਲਿਖਿਆ ਗਿਆ ਸੀ।
ਇੱਥੇ ਬੋਰਡ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਹੁਣ ਉੱਤਰ ਸ਼ੀਟ ਦੇ ਮੁਲਾਂਕਣ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਮਿਲਣ ਵਾਲੇ ਨੋਟ ਅਤੇ ਲਵ ਲੈਟਰ ਅਧਿਆਪਕਾਂ ਲਈ ਮਨੋਰੰਜਨ ਦਾ ਕੇਂਦਰ ਬਣ ਗਏ ਹਨ। ਇਕ ਪਾਸੇ ਉਹ ਇਹ ਸਭ ਦੇਖ ਕੇ ਹੱਸ ਰਹੇ ਹਨ। ਉੱਥੇ ਹੀ ਹੈਰਾਨ ਵੀ ਹਨ ਕਿ ਵਿਦਿਆਰਥੀਆਂ ਦਾ ਧਿਆਨ ਹੁਣ ਪੜ੍ਹਾਈ ਦੀ ਬਜਾਏ ਪਾਸ ਹੋਣ ਦੀ ਤਰਕੀਬ ਲਗਾਉਣ 'ਚ ਲੱਗ ਰਿਹਾ ਹੈ। ਕਾਪੀਆਂ 'ਚ ਸਵਾਲਾਂ ਦੇ ਜਵਾਬ ਦੀ ਬਜਾਏ ਸ਼ਾਇਰੀ, ਬੇਨਤੀ ਪੱਤਰ ਅਤੇ ਲਵ ਲੈਟਰ ਲਿਖਿਆ ਮਿਲ ਰਿਹਾ ਹੈ।
ਕਾਰ ਚੋਰੀ ਦੇ ਦੋਸ਼ 'ਚ ਵਿਧਾਇਕਾ ਗ੍ਰਿਫਤਾਰ
NEXT STORY