ਕੈਥਲ- ਓਲੰਪਿਕ 'ਚ ਤਮਗਾ ਲਿਆਉਣ ਵਾਲੇ ਖਿਡਾਰੀਆਂ ਨੂੰ ਪ੍ਰਦੇਸ਼ ਸਰਕਾਰ ਕਰੋੜਾਂ ਦਾ ਇਨਾਮ ਦਿੰਦੀ ਹੈ। ਖੁਰਾਕ ਭੱਤਾ ਵੀ ਮਿਲਦਾ ਹੈ ਪਰ ਕੈਥਲ ਦੇ ਪਿੰਡ ਮਾਨਸ 'ਚ ਫੁਟਬਾਲ ਦੀ ਚਾਰ ਰਾਸ਼ਟਰੀ ਪੱਧਰ ਦੀ ਖਿਡਾਰੀ ਦੂਜਿਆਂ ਦੇ ਖੇਤਾਂ 'ਚ ਕਣਕ ਕੱਟਣ ਨੂੰ ਮਜ਼ਬੂਰ ਹੈ। ਇਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਖਰਾਬ ਹੈ। ਖਿਡਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਜਾਂ ਹੋਰ ਕਿਸੇ ਸੰਸਥਾ ਤੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ। ਇਸੇ ਕਾਰਨ ਉਹ ਦਿਹਾੜੀ ਕਰਨ 'ਤੇ ਮਜ਼ਬੂਰ ਹਨ। ਸੁਦੇਸ਼ ਨੂੰ ਪ੍ਰਦੇਸ਼ ਸਰਕਾਰ ਸਹਿਯੋਗ ਨਹੀਂ ਦਿੰਦੀ। ਸੁੱਕੀ ਰੋਟੀ ਖਾ ਕੇ ਪ੍ਰੈਕਟਿਸ ਕਰਦੀ ਹਾਂ। ਪਿਤਾ ਕਰਮਬੀਰ ਭੱਠੇ ਕਹਿੰਦੇ ਹਨ ਜਦੋਂ ਸੁਦੇਸ਼ ਬਾਹਰ ਖੇਡਣ ਜਾਂਦੀ ਹੈ ਤਾਂ ਵਿਆਜ਼ 'ਤੇ ਪੈਸੇ ਮੰਗ ਕੇ ਦੇਣੇ ਪੈਂਦੇ ਹਨ।
ਪੂਨਮ ਦੇ ਮਾਤਾ-ਪਿਤਾ ਭੱਠੇ ਦਾ ਕੰਮ ਕਰਦੇ ਹਨ। ਕਹਿੰਦੇ ਹਨ ਕਿ ਜੇਕਰ ਬੇਟੀ ਆਪਣੇ ਮਾਤਾ-ਪਿਤਾ ਦੇ ਘਰ 'ਚ ਹੀ ਆਪਣੀ ਪੈਰਾਂ 'ਤੇ ਖੜ੍ਹੀ ਹੋ ਜਾਵੇ ਤਾਂ ਉਸ ਨੂੰ ਸਹੁਰੇ ਘਰ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। 9ਵੀਂ ਦੀ ਵਿਦਿਆਰਥਣ ਰੀਤੂ ਅਤੇ 7ਵੀਂ 'ਚ ਪੜ੍ਹਨ ਵਾਲੀ ਸ਼ੀਤਲ ਦੋਵੇਂ ਸਕੀਆਂ ਭੈਣਾਂ ਹਨ। ਪਿਤਾ ਰਾਜਪਤ ਟਾਇਰ ਪੰਚਰ ਦੀ ਦੁਕਾਨ ਚਲਾਉਂਦੇ ਹਨ। ਕਣਕ ਦੇ ਸੀਜਨ 'ਚ ਦੋਵੇਂ ਬੇਟੀਆਂ, ਆਪਣੀ ਪਤਨੀ ਸ਼ਾਂਤੀ ਦੇਵੀ ਅਤੇ ਭਰਾ ਨਾਲ ਕਣਕ ਕੱਟਦਾ ਹੈ।
ਬੋਰਡ ਪ੍ਰੀਖਿਆ 'ਚ ਨੰਬਰ ਪਾਉਣ ਲਈ ਲੜਕੀਆਂ ਨੇ ਕੀਤੀ ਅਜੀਬੋ-ਗਰੀਬ ਹਰਕਤ (ਦੇਖੋ ਤਸਵੀਰਾਂ)
NEXT STORY