ਹਰਿਆਣਾ- ਹਰਿਆਣਾ ਦੇ ਅੰਬਾਲਾ ਦੇ ਰਹਿਣ ਰਹਿਣ ਵਾਲੀ ਇਸ 30 ਸਾਲਾ ਲੜਕੀ ਮਾਲਤੀ ਨੂੰ ਮਿਲੋ, ਜੋ ਪਿਛਲੇ 24 ਸਾਲਾਂ ਤੋਂ ਮੌਤ ਨੂੰ ਲਗਾਤਾਰ ਮਾਤ ਦੇ ਰਹੀ ਹੈ। ਦਰਅਸਲ ਮਾਲਤੀ ਸ਼ਰਮਾ ਪਿਛਲੇ 24 ਸਾਲਾਂ ਤੋਂ ਥੈਲੀਸੀਮੀਆ ਬੀਮਾਰੀ ਨਾਲ ਪੀੜਤ ਹੈ। ਇਸ ਖਤਰਨਾਕ ਅਤੇ ਜਾਨਲੇਵਾ ਬੀਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਉਸ ਨੇ ਜਿਊਂਣ ਦੀ ਆਸ ਨਹੀਂ ਛੱਡੀ। ਮਾਲਤੀ ਦਾ ਕਹਿਣਾ ਹੈ ਕਿ ਉਹ ਜਦੋਂ 6 ਸਾਲ ਦੀ ਸੀ, ਉਦੋਂ ਉਸ ਨੂੰ ਇਹ ਬੀਮਾਰੀ ਹੋਈ ਸੀ। ਉਸ ਦੇ ਬਾਅਦ ਤੋਂ ਹੀ ਇਸ ਬੀਮਾਰੀ ਨਾਲ ਜੂਝ ਰਹੀ ਹੈ। ਇੰਨਾ ਹੀ ਨਹੀਂ ਪਰਿਵਾਰ 'ਚ ਉਹ 2 ਭੈਣਾਂ ਸਨ। ਜੋ ਉਸ ਤੋਂ ਛੋਟੀ ਸ਼ੁਭੀਆ ਸੀ, ਜਿਸ ਨੂੰ ਸਿਰਫ 2 ਸਾਲ ਦੀ ਉਮਰ 'ਚ ਇਹ ਬੀਮਾਰੀ ਲੱਗ ਚੁੱਕੀ ਸੀ ਅਤੇ 9 ਸਾਲ ਦੀ ਉਮਰ 'ਚ ਉਸ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਸੀ।
ਮਾਲਤੀ ਦਾ ਕਹਿਣਾ ਹੈ ਕਿ ਕਰੀਬ 20 ਦਿਨਾਂ ਬਾਅਦ ਉਸ ਨੂੰ 2 ਯੂਨਿਟ ਖੂਨ ਚੜ੍ਹਨ ਦੇ ਨਾਲ-ਨਾਲ ਦਵਾਈਆਂ ਵੀ ਪੀ. ਜੀ. ਆਈ. ਤੋਂ ਲੈ ਕੇ ਆਉਣੀਆਂ ਪੈਂਦੀਆਂ ਹਨ, ਜਿਸ 'ਤੇ ਕਰੀਬ 15 ਹਜ਼ਾਰ ਰੁਪਏ ਦੀ ਰਾਸ਼ੀ ਖਰਚ ਹੋ ਜਾਂਦੀ ਹੈ। 24 ਸਾਲਾਂ ਤੋਂ ਉਸ 'ਤੇ ਕਰੀਬ 10 ਲੱਖ ਤੋਂ ਵਧ ਉਸ ਦੇ ਮਾਤਾ-ਪਿਤਾ ਨੇ ਖਰਚ 'ਤੇ ਦਿੱਤਾ ਹੈ। ਇਲਾਜ ਪੀ. ਜੀ. ਆਈ. ਚੰਡੀਗੜ੍ਹ 'ਚ ਹੀ ਕਰਵਾਉਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਥੈਲੀਸੀਮੀਆ ਇਕ ਜਾਨਲੇਵਾ ਬੀਮਾਰੀ ਹੈ, ਜਿਸ ਤਰ੍ਹਾਂ ਪੋਲੀਓ, ਏਡਜ਼ ਅਤੇ ਕੈਂਸਰ ਵਰਗੀ ਬੀਮਾਰੀ ਸਿਹਤ ਲਈ ਹਾਨੀਕਾਰਕ ਹੈ। ਉਸੇ ਤਰ੍ਹਾਂ ਥੈਲੀਸੀਮੀਆ ਵੀ ਸਰੀਰ 'ਚ ਖੂਨ ਨੂੰ ਖਤਮ ਕਰਨ ਵਾਲੀ ਇਕ ਜਾਨਲੇਵਾ ਬੀਮਾਰੀ ਹੈ। ਇਹ 2 ਤਰ੍ਹਾਂ ਦੀ ਹੁੰਦੀ ਹੈ, ਇਕ ਥੈਲੀਸੀਮੀਆ ਮਾਈਨਰ, ਦੂਜਾ ਥੈਲੀਸੀਮੀਆ ਮੇਜਰ।
ਵੈਸਾਖੀ ਦੇ ਸਹਾਰੇ ਆਈ ਸ਼ਹੀਦ ਦੀ ਭੈਣ, ਭਰਾ ਦੀ ਚਿਤਾ ਨੂੰ ਕੀਤਾ ਸਲਾਮ (ਦੇਖੋ ਤਸਵੀਰਾਂ)
NEXT STORY